Punjab

ਗਊਆਂ ਦਾ ਭਰਿਆ ਟੈਂਕਰ ਐਕਸਾਈਜ਼ ਵਿਭਾਗ ਨੇ ਫੜਿਆ, ਜਗਾਤਖਾਨਾ ਗਾਊਸ਼ਾਲਾ ‘ਚ ਭੇਜੀਆਂ ਗਈਆਂ ਗਊਆਂ

ਸ੍ਰੀ ਕੀਰਤਪੁਰ ਸਾਹਿਬ, 24 ਜੁਲਾਈ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਹੱਦ ‘ਤੇ ਨਜ਼ਦੀਕ ਗਰਾਂ ਮੋੜਾ ਟੋਲ ਪਲਾਜ਼ਾ ‘ਤੇ ਹਿਮਾਚਲ ਪ੍ਰਦੇਸ਼ ਦੇ ਐਕਸਾਈਜ਼ ਵਿਭਾਗ ਵੱਲੋਂ ਇਕ ਡੀਜ਼ਲ ਟੈਂਕਰ ਨੂੰ ਫੜਿਆ ਗਿਆ ਹੈ, ਜਿਸ ਵਿੱਚ ਗਊਆਂ ਭਰੀਆਂ ਹੋਈਆਂ ਸਨ। ਜਾਣਕਾਰੀ ਮੁਤਾਬਿਕ ਮੇਰਠ ਉੱਤਰ ਪ੍ਰਦੇਸ਼ ਤੋਂ ਇੱਕ ਡੀਜ਼ਲ ਟੈਂਕਰ ਪੰਜਾਬ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ, ਜਦੋਂ ਉਹ ਗਰਾਂ ਮੋੜਾ ਟੋਲ ਪਲਾਜ਼ਾ ਪਾਰ ਕਰਕੇ ਅੱਗੇ ਗਿਆ ਤਾਂ ਹਿਮਾਚਲ ਪ੍ਰਦੇਸ਼ ਦੇ ਐਕਸਾਈਜ਼ ਵਿਭਾਗ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ, ਜਿਸ ਨੇ ਇਸ ਡੀਜਲ ਟੈਂਕਰ ਨੂੰ ਰੋਕਣਾ ਚਾਹਿਆ ਤਾਂ ਡਰਾਈਵਰ ਘਬਰਾ ਗਿਆ । ਪਹਿਲਾਂ ਤਾਂ ਉਸਨੇ ਗੱਡੀ ਭਜਾ ਲਈ ਫੇਰ ਮੋੜ ਕੇ ਸ੍ਰੀ ਕੀਰਤਪੁਰ ਸਾਹਿਬ ਵੱਲ ਭੱਜਣ ਲੱਗਾ ਤਾਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ, ਉਸ ਦਾ ਟੈਂਕਰ ਰੇਲਿੰਗ ਨੂੰ ਤੋੜਦਾ ਹੋਇਆ ਇਕ ਨਾਲੇ ਵਿੱਚ ਜਾ ਫਸਿਆ ਅਤੇ ਟੈਂਕਰ ਅੱਗੇ ਪਿੱਛੇ ਜਾਉਣ ਤੋਂ ਅਸਮਰੱਥ ਹੋ ਗਿਆ। ਜਦੋਂ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚ 8,9 ਗਊਆਂ ਭਰੀਆਂ ਹੋਈਆਂ ਸਨ, ਜਿਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਸੀ ਡਰਾਈਵਰ ਹਨੇਰੇ ਦਾ ਫਾਇਦਾ ਲੈਂਦੇ ਹੋਏ ਗੱਡੀ ਛੱਡ ਕੇ ਭੱਜ ਗਿਆ। ਟੈਂਕਰ ਦੇ ਉਪਰ ਵਾਲੇ ਢੱਕਣ ਖੋਲੇ ਹੋਏ ਸਨ ਅਤੇ ਉਹਨਾਂ ਤੇ ਪੱਖੇ ਲਗਾਏ ਗਏ ਸਨ ਜਿਸ ਨਾਲ ਇਹਨਾਂ ਗਊਆਂ ਨੂੰ ਸਾਹ ਆਉਂਦਾ ਰਹੇ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਸੀਪੀਓ ਸਚਿਨ ਨੇ ਸਵਾਰਘਾਟ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਵੱਲੋਂ ਕਰੇਨ ਅਤੇ ਜੇਸੀਬੀ ਮੰਗਵਾ ਕੇ ਗੱਡੀ ਨੂੰ ਨਾਲੇ ਵਿੱਚੋਂ ਕੱਢਿਆ ਅਤੇ ਗਾਵਾਂ ਨੂੰ ਜਗਾਤਖਾਨੇ ਹਿਮਾਚਲ ਪ੍ਰਦੇਸ਼ ਗਊਸ਼ਾਲਾ ਵਿੱਚ ਭੇਜਿਆ ਗਿਆ। ਜਿਨਾਂ ਨੂੰ ਗਊਸ਼ਾਲਾ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ। ਪੁਲਿਸ ਵੱਲੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਦੌਰਾਨ ਸਮਾਜ ਸੇਵੀ ਮਾਨ ਸਿੰਘ ਅਤੇ ਇਲਾਕਾ ਵਾਸੀ ਮੌਜੂਦ ਸਨ। ਕਾਬਿਲੇਗ਼ੌਰ ਹੈ ਕੀ ਕੁਝ ਦਿਨ ਪਹਿਲਾਂ ਵੀ ਗਊ ਰਕਸ਼ਾ ਦਲ ਵੱਲੋਂ ਇੱਥੇ ਕਰਾ ਮੋੜਾ ਟੋਲ ਪਲਾਜ਼ਾ ਨਜ਼ਦੀਕ ਇੱਕ ਗਊਆ ਦੀ ਭਰੀ ਹੋਈ ਗੱਡੀ ਫੜੀ ਗਈ ਸੀ ਜਿਸ ਦੇ ਉੱਤੇ ਆਲੂਆਂ ਦੀਆਂ ਬੋਰੀਆਂ ਪਾਈਆਂ ਹੋਈਆਂ ਸਨ ਅਤੇ ਇੱਕ ਗੱਡੀ ਸ੍ਰੀ ਆਨੰਦਪੁਰ ਸਾਹਿਬ ਨਜਦੀਕ ਵੀ ਫੜੀ ਗਈ ਸੀ ਜੋ ਕਿ ਜੰਮੂ ਕਸ਼ਮੀਰ ਵਿੱਚ ਗਊਆਂ ਲਜਾ ਰਹੇ ਸਨ।

Related Articles

Leave a Reply

Your email address will not be published. Required fields are marked *

Back to top button