
ਖੰਨਾ, 19 ਦਸੰਬਰ : ਇਸ ਵੇਲੇ ਦੀ ਵੱਡੀ ਖ਼ਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਖੰਨਾ SHO ਹਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਐਸਐਚਓ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਡਿਊਟੀ ਦੌਰਾਨ ਲਾਪਰਵਾਹੀ ਕੀਤੀ ਹੈ, ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਜਦੋਂ ਅਕਾਲੀ ਆਗੂ ਨੂੰ ਰਿਹਾਸਤ ‘ਚ ਲਿਆ ਗਿਆ ਸੀ, ਉਸ ਦੌਰਾਨ ਕਾਫ਼ੀ ਹੰਗਾਮਾ ਵੀ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਗਿਣਤੀ ਕੇਂਦਰ ਸਿਟੀ ਪੁਲਿਸ ਸਟੇਸ਼ਨ 2 ਦੀ ਹੱਦ ਅੰਦਰ ਬਣਾਇਆ ਗਿਆ ਸੀ ਅਤੇ ਉੱਥੇ ਵਾਪਰੀ ਘਟਨਾ ਪਿੱਛੇ ਐਸਐਚਓ ਦੀ ਲਾਪਰਵਾਹੀ ਨੂੰ ਕਾਰਨ ਮੰਨਿਆ ਗਿਆ ਸੀ।



