
ਫਿਰੋਜ਼ਪੁਰ, 25 ਮਈ- ਸਥਾਨਕ ਬਸਤੀ ਨਿਜ਼ਾਮਦੀਨ ’ਚ ਸ਼ਨੀਚਰਵਾਰ ਸਵੇਰੇ ਇੱਕ ਮਾਮੂਲੀ ਕਾਰ ਹਾਦਸੇ ਤੋਂ ਸ਼ੁਰੂ ਹੋਇਆ ਝਗੜਾ ਗੋਲ਼ੀਆਂ ਚੱਲਣ ਤੱਕ ਪਹੁੰਚ ਗਿਆ। ਘਟਨਾ ਦੌਰਾਨ ਇੱਕ ਨੌਜਵਾਨ ਗੋਲ਼ੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਹੋਰ ਦੋ ਨੌਜਵਾਨ ਵੀ ਝਗੜੇ ਦੌਰਾਨ ਜ਼ਖਮੀ ਹੋਏ ਹਨ। ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ, ਕਰੀਬ ਸਵੇਰੇ 10 ਵਜੇ ਹੈਪੀ ਪੁੱਤਰ ਤਰਸੇਮ ਵਾਸੀ ਬਸਤੀ ਨਿਜ਼ਾਮਦੀਨ, ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਉੱਥੇ ਹੀ ਇੱਕ ਸਵਿਫਟ ਕਾਰ, ਜਿਸ ਵਿੱਚ ਹੈਰੀ ਪੁੱਤਰ ਗੁਰਬਚਨ ਵਾਸੀ ਆਰਐੱਸਡੀ ਫਿਰੋਜ਼ਪੁਰ ਸ਼ਹਿਰ, ਦਿਲਜੀਤ ਪੁੱਤਰ ਬਾਉ ਲਾਲ ਵਾਸੀ ਪੀਰ ਅਹਿਮਦ ਖ਼ਾ, ਥਾਣਾ ਸਦਰ ਸਮੇਤ ਹੋਰ ਸਵਾਰ ਸਨ, ਨੇ ਟੱਕਰ ਮਾਰੀ ਅਤੇ ਮੌਕੇ ਤੋਂ ਭੱਜ ਗਏ। ਟੱਕਰ ਮਾਰਨ ਤੋਂ ਨਾਰਾਜ਼ ਹੋ ਕੇ ਕਈ ਨੌਜਵਾਨਾਂ ਨੇ ਮੋਟਰਸਾਈਕਲ ਰਾਹੀਂ ਕਾਰ ਦਾ ਪਿੱਛਾ ਕਰਕੇ ਉਨ੍ਹਾਂ ਦੀ ਕਾਰ ਰੋਕ ਲਈ। ਵਾਦ ਵਿਵਾਦ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ।



