Punjab

ਕੌਮੀ ਇੰਨਸਾਫ ਮੋਰਚਾ ਵੱਲੋਂ ਐਸਡੀਐਮ ਦੇ ਰਾਹੀਂ ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ 

ਬੰਦੀ ਸਿੰਘਾਂ ਦੀ ਰਿਹਾਈ ਜਲਦ ਕੀਤੀ ਜਾਵੇ _ਖੋਸਾ

ਸੁਲਤਾਨਪੁਰ ਲੋਧੀ, 29 ਮਈ 2025 : ਪੰਜਾਬ ਦੀਆ ਵੱਖ ਵੱਖ ਜਥੇਬੰਦੀਆ ਕੰਮੀ ਇਨਸਾਫ ਮੋਰਚੇ ਦੇ ਸੌਦੇ ਤੇ ਕਿਸਾਨ, ਮਜਦੂਰ ਧਾਰਮਿਕ ਅਤੇ ਵਪਾਰੀ ਜਥੇਬੰਦੀਆ ਵਲੋ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਦੀ ਐੱਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਮੁੱਖ ਮੰਤਰੀ ਵਿਰੁੱਧ ਅਤੇ ਮੋਦੀ ਸਰਕਾਰ ਦੀਆ ਜੰਗੀ ਨੀਤੀਆ ਵਿਰੁੱਘ ਚੇਤਾਵਨੀ ਪੱਤਰ ਭੇਜ ਰਹੇ ਹਾਂ । ਰੋਜ਼ਾਨਾ ਝੂਠੇ ਪੁਲਿਸ ਮੁਕਾਬਲੇ ਪੁਲਿਸ ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਹਨ। ਭਰਿਸ਼ਟਾਚਾਰ, ਨਸ਼ੇ ਹਰ ਖੇਤਰ ਦੇ ਮਾਫੀਆ ਗਰੋਹ ਨਜਾਇਜ਼ ਪੁਲਿਸ ਗ੍ਰਿਫਤਾਰੀਆ, ਸਾਲਾ ਬੰਧੀ ਬਿਨਾ ਮੁਕੱਦਮੇ ਚਲਾਏ, ਅਨੇਕਾ ਵਿਅਕਤੀ ਜੇਲ੍ਹਾ ਵਿੱਚ ਬੰਦ : ਪੰਜਾਬ ਤੇ ਬਾਹਰ ਹਜ਼ਾਰਾ ਕਿਲੋਮੀਟਰ ਦੂਰ ਬੰਦੀਆ ਨੂੰ ਜੇਲ੍ਹਾ ਵਿੱਚ ਰੱਖਣਾ, ਜਿਨ੍ਹਾ ਵਿੱਚ ਵਿਸੇਸ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਸਮੇਤ ਦਰਜਨਾਂ ਨੌਜਵਾਨਾ ਨੂੰ ਪੰਜਾਬ ਤੇ ਦੂਰ ਜੇਲ੍ਹਾ ਵਿੱਚ ਬੰਦ ਕੀਤਾ ਹੈ । ਇਸੇ ਤਰ੍ਹਾ ਕਿਸਾਨਾਂ, ਮਜਦੂਰਾ ਨਾਲ ਵਿਆਪਕ ਪੱਧਰ ਤੇ ਤਸ਼ੱਦਦ ਦੀਆ ਉਦਾਹਰਨਾ ਸਾਹਮਣੇ ਹਨ । ਉਹਨਾਂ ਕਿਹਾ ਕਿ ਇਹਨਾਂ ਮੁੱਦਿਆ ਉਪਰ ਆਪ ਜੀ ਨੂੰ ਚੇਤਾਵਨੀ ਪੱਤਰ ਭੇਜ ਕੇ ਮੰਗ ਕਰਦੇ ਹਾਂ ਕਿ ਦਹਾਕਿਆ ਤੇ ਪੰਜਾਬ ਵਿੱਚ ਬੇਚੈਨੀ ਹੈ । ਪੰਜਾਬ ਦੇਸ਼ ਦੀ ਅਜਾਦੀ ਲਈ ਵੱਡੀਆ ਕੁਰਬਾਨੀਆ ਕਰਨ ਵਾਲਾ ਰਾਜ ਲਗਾਤਾਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ । ਇਸ ਮੌਕੇ ਉਹਨਾਂ ਗੱਲ ਕਰਦਿਆਂ ਕਿਹਾ ਕਿ ਅਸੀਂ ਮੀਡੀਆ ਦੇ ਰਾਹੀਂ ਇਹਨਾਂ ਮਸਲਿਆ ਦੇ ਹੱਲ ਲਈ ਮੰਗ ਕਰਦੇ ਹਾਂ ।ਪੰਜਾਬ ਦੇ ਹਾਲਾਤਾ ਅਤੇ ਜਾਇਜ਼ ਮਸਲਿਆ ਪ੍ਰਤੀ ਅਣਗਹਿਲੀ, ਹੰਕਾਰੀ, ਸੰਵੇਦਨਹੀਨਤਾ ਅਨਿਆ ਪੂਰਬਕ ਅਤੇ ਜਾਬਰ ਨੀਤੀਆ ਪੰਜਾਬ ਨੂੰ ਬਹੁਤ ਵੱਡੀ ਲੋਕਾਂ ਦੇ ਰੋਸ ਦੇ ਵੱਲ ਲਿਜਾ ਸਕਦੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਬਲਵਿੰਦਰ ਸਿੰਘ ਮੋਮੀ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button