Punjab

ਕੋਟਕਪੁਰਾ ਫਾਇਰਿੰਗ ਕੇਸ ‘ਚ ਹਾਈ ਕੋਰਟ ਨੇ 10 ਤੱਕ ਰੋਕਿਆ ਟਰਾਇਲ, ਅਗਲੀ ਸੁਣਵਾਈ ’ਤੇ ਹੋਵੇਗੀ ਬਹਿਸ

ਚੰਡੀਗੜ੍ਹ, 22 ਫਰਵਰੀ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਰੀਦਕੋਟ ਦੀ ਅਦਾਲਤ ’ਚ ਚੱਲ ਰਹੇ ਕੋਟਕਪੁਰਾ ਫਾਇਰਿੰਗ ਕੇਸ ਦੇ ਟਰਾਇਲ ’ਤੇ 10 ਮਾਰਚ ਤੱਕ ਰੋਕ ਲਗਾ ਦਿੱਤੀ ਹੈ। ਇਹ ਹੁਕਮ ਹਾਈ ਕੋਰਟ ਨੇ ਕੇਸ ਦੇ ਮੁਲਜ਼ਮ ਰਿਟਾਇਰਡ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤਾ।

ਕੀ ਹੈ ਮਾਮਲਾ : ਚਰਨਜੀਤ ਸ਼ਰਮਾ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਹਾਈ ਕੋਰਟ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਿਆ ਹੈ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਫਾਇਰਿੰਗ ਕੇਸ ਆਪਸ ’ਚ ਜੁੜੇ ਹੋਏ ਹਨ, ਇਸ ਲਈ ਦੋਵੇਂ ਮਾਮਲਿਆਂ ਦਾ ਟਰਾਇਲ ਇਕ ਹੀ ਅਦਾਲਤ ’ਚ ਹੋਣਾ ਚਾਹੀਦਾ ਹੈ। ਪਿਛਲੇ ਵਰ੍ਹੇ ਹਾਈ ਕੋਰਟ ਨੇ ਬਹਿਬਲ ਕਲਾਂ ਫਾਇਰਿੰਗ ਕੇਸ ਦਾ ਟਰਾਇਲ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਸੀ, ਪਰ ਕੋਟਕਪੁਰਾ ਫਾਇਰਿੰਗ ਕੇਸ ਹਾਲੇ ਵੀ ਫ਼ਰੀਦਕੋਟ ਦੀ ਅਦਾਲਤ ’ਚ ਚੱਲ ਰਿਹਾ ਹੈ। ਚਰਨਜੀਤ ਸ਼ਰਮਾ ਨੇ ਮੰਗ ਕੀਤੀ ਕਿ ਇਸ ਕੇਸ ਨੂੰ ਵੀ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾਵੇ। ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਫ਼ਰੀਦਕੋਟ ਕੋਰਟ ’ਚ ਚੱਲ ਰਹੇ ਕੋਟਕਪੁਰਾ ਫਾਇਰਿੰਗ ਕੇਸ ਦੇ ਟਰਾਇਲ ’ਤੇ 10 ਮਾਰਚ ਤੱਕ ਰੋਕ ਲਗਾ ਦਿੱਤੀ ਤੇ ਅਗਲੀ ਸੁਣਵਾਈ ’ਚ ਇਸ ਮੁੱਦੇ ’ਤੇ ਬਹਿਸ ਕਰਨ ਦੇ ਹੁਕਮ ਦਿੱਤੇ। ਫ਼ਰੀਦਕੋਟ ਦੇ ਟਰਾਇਲ ਕੋਰਟ ’ਚ ਇਸ ਕੇਸ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਹੋਣੀ ਸੀ, ਜਿਸ ’ਚ ਮੁਲਜ਼ਮਾਂ ’ਤੇ ਦੋਸ਼ ਤੈਅ ਕੀਤੇ ਜਾਣੇ ਸਨ। ਹੁਣ ਹਾਈ ਕੋਰਟ ਦੇ ਹੁਕਮ ਮਗਰੋਂ ਵੇਖਣਾ ਹੋਵੇਗਾ ਕਿ ਕੀ ਇਹ ਕੇਸ ਵੀ ਬਹਿਬਲ ਕਲਾਂ ਕੇਸ ਵਾਂਗ ਚੰਡੀਗੜ੍ਹ ਸ਼ਿਫਟ ਹੋਵੇਗਾ ਜਾਂ ਨਹੀਂ।

Related Articles

Leave a Reply

Your email address will not be published. Required fields are marked *

Back to top button