International

ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਪੰਜਾਬੀ ਵਿਦਿਆਰਥਣ ‘ਤੇ ਹਮਲਾ, ਹੈਰਾਨ ਕਰਨ ਵਾਲੇ ਦ੍ਰਿਸ਼ ਆਏ ਸਾਹਮਣੇ

ਟੋਰਾਂਟੋ, 25 ਮਾਰਚ-ਕੈਨੇਡਾ ਵਿੱਚ ਵਾਇਰਲ ਹੋਈ ਵੀਡੀਓ ਬਾਰੇ ਜਾਣਕਾਰੀ ਅਨੁਸਾਰ ਇਹ ਅਲਬਰਟਾ ਸੂਬੇ ਕੈਲਗਰੀ ਨਾਲ ਸਬੰਧਤ ਹੈ ਜਿਸ ਵਿੱਚ ਇੱਕ ਪੰਜਾਬੀ ਵਿਦਿਆਰਥਣ ਤੇ ਗੋਰੇ ਵਿਅਕਤੀ ਵੱਲੋਂ ਰੇਲਵੇ ਸਟੇਸ਼ਨ ਤੇ ਹਮਲਾ ਕੀਤਾ ਗਿਆ। ਆਮ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਗੰਭੀਰ ਮੁਦਾ ਹੈ। ਅਫਸੋਸ ਦੀ ਗੱਲ ਹੈ ਕਿ ਦੇਸ ਵਿੱਚ ਇਮੀਗਰਾਂਟਸ ਪ੍ਰਤੀ ਨਫ਼ਰਤ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ, ਮੁਲਕ ਦੀਆਂ ਵੱਖ-ਵੱਖ ਸਮਸਿਆਵਾਂ ਲਈ ਇਮੀਗਰਾਂਟਸ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਰਿਹਾ ਹੈ। ਅੱਜ ਲੋੜ ਹੈ ਇਸ ਮੁਲਕ ਨੂੰ ਸਭਦੇ ਲਈ ਸੁਰੱਖਿਅਤ ਬਣਾਉਣ ਦੀ ਅਤੇ ਇਸ ਨਫ਼ਰਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ। ਪਤਾ ਲੱਗਾ ਹੈ ਕਿ ਦਸਮੇਸ ਦਰਬਾਰ ਗੁਰਦੁਆਰਾ ਸਾਹਿਬ ਕੈਲਗਰੀ ਵੱਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ। ਕੱਲ੍ਹ ਕੈਲਗਰੀ ਦੇ ਰੇਲਵੇ ਸਟੇਸ਼ਨ ਤੇ ਵਾਪਰੀ ਘਟਨਾ ਦੇ ਸੰਬੰਧ ਵਿੱਚ ਕੈਲਗਰੀ ਪੁਲਿਸ ਵੱਲੋਂ ਬ੍ਰੇਡਨ ਜੋਸਫ਼ ਜੇਮਜ਼ (31) ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਉਸ ਉਪਰ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਇਸ ਮਾਮਲੇ ਦੀ ਹੋਰ ਪਹਿਲੂਆਂ ਤੋਂ ਵੀ ਤਫਤੀਸ਼ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button