
ਲੁਧਿਆਣਾ, 28 ਨਵੰਬਰ : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਘਰ ਵਿੱਚ ਲੱਗੀ ਅੱਗ ਕਾਰਨ ਪੰਜਾਬ ਦੇ ਗੁਰਮ ਪਿੰਡ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਗਰਭਵਤੀ ਬੱਚੇ ਅਤੇ ਸ਼ੰਕਰ ਪਿੰਡ ਦੀ ਇੱਕ ਨੌਜਵਾਨ ਕੁੜੀ ਦੀ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਹਾਂ ਪਿੰਡਾਂ ਵਿੱਚ ਸੋਗ ਅਤੇ ਗਮ ਦਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕਾਂ ਵਿੱਚ ਹਰਿੰਦਰਪਾਲ ਕੌਰ, ਉਸ ਦੀ ਨੂੰਹ ਗੁਰਜੀਤ ਕੌਰ, ਉਸਦਾ ਦੋ ਵਰ੍ਹਿਆਂ ਦਾ ਪੁੱਤਰ ਬੰਤਬੀਰ ਸਿੰਘ ਅਤੇ ਹਰਿੰਦਰ ਦੀ ਭਾਣਜੀ ਅਨੂ (ਸ਼ੰਕਰ ਪਿੰਡ) ਸ਼ਾਮਲ ਹਨ। ਲੋਕਾਂ ਮੁਤਾਬਕ, ਬੰਤਬੀਰ ਅਗਲੇ ਮਾਰਚ ਵਿੱਚ ਤਿੰਨ ਸਾਲ ਦਾ ਹੋਣਾ ਸੀ। ਘਟਨਾ ਦੌਰਾਨ ਹਰਿੰਦਰਪਾਲ ਕੌਰ ਦੀ ਧੀ ਅਰਸ਼ਵੀਰ ਕੌਰ, ਪੁੱਤਰ ਅਮ੍ਰਿਤਵੀਰ ਸਿੰਘ ਅਤੇ ਪੰਜ ਸਾਲ ਦਾ ਜੋਰਾ ਸਿੰਘ ਵੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਕੈਨੇਡਾ ਵਿੱਚ ਇਲਾਜ ਚੱਲ ਰਿਹਾ ਹੈ। ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਅਰਸ਼ਵੀਰ ਸਭ ਤੋਂ ਪਹਿਲਾਂ ਕੈਨੇਡਾ ਗਈ ਸੀ ਅਤੇ ਉਸਦਾ ਪਤੀ ਜੁਗਰਾਜ ਸਿੰਘ (ਗੋਸਲ ਪਿੰਡ) ਉੱਥੇ ਟ੍ਰਾਲਾ ਡਰਾਈਵਰ ਹੈ। ਘਟਨਾ ਵੇਲੇ ਜੁਗਰਾਜ ਘਰ ਨਹੀਂ ਸੀ। ਅਮ੍ਰਿਤਵੀਰ ਵੀ ਚਾਰ–ਪੰਜ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਭੈਣ ਦੇ ਲਾਗੇ ਰਹਿੰਦਾ ਸੀ। ਕੁਝ ਸਮੇਂ ਬਾਅਦ ਉਸ ਦੀ ਮਾਤਾ ਹਰਿੰਦਰ ਅਤੇ ਫਿਰ ਭਾਣਜੀ ਅਨੂ ਵੀ ਉੱਥੇ ਚਲੀਆਂ ਗਈਆਂ।
ਜਨਵਰੀ ’ਚ ਆਉਣਾ ਸੀ ਵਾਪਸ ਪੰਜਾਬ



