Punjab

ਕੇਸ਼ੋਪੁਰ ਛੰਬ ਵਿਖੇ ਮਨਾਇਆ ਗਿਆ ਪਰਿਆਵਰਨ ਦਿਹਾੜਾ

ਗੁਰਦਾਸਪੁਰ, 6 ਜੂਨ 2025 : ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਣ ਮੰਡਲ ਅਫਸਰ ਜੰਗਲੀ ਜੀਵ ਮੰਡਲ ਪਠਾਨਕੋਟ ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਅਫਸਰ ਜੰਗਲੀ ਜੀਵ ਗੁਰਦਾਸਪੁਰ ਦੀਪਕ ਕਪੂਰ ਦੀ ਯੋਗ ਅਗਵਾਈ ਹੇਠ  ਗੁਰਦਾਸਪੁਰ ਵਿਚ ਪੈਂਦੇ ਕੇਸ਼ੋਪੁਰ ਛੰਭ ਵਿਖੇ  ‘ਵਾਤਾਵਰਨ ਦਿਵਸ’ ਮਨਾਇਆ ਗਿਆ। ਇਸ ਮੌਕੇ ਕੇਸ਼ੋਪੁਰ,ਮਟਮਾ, ਮਿਆਣੀ ਅਤੇ ਡਾਲਾ ਪਿੰਡ ਦੇ ਲੋਕਾਂ ਨੇ ਵਾਤਾਵਰਨ ਦਿਵਸ ਮਨਾਉਣ ਵਿੱਚ ਭਾਗ ਲਿਆ ।  ਇਸ ਮੌਕੇ ਫੋਰੈਸਟ ਬੀਟ ਅਫ਼ਸਰ ਸ੍ਰੀ ਸਚਿਨ ਦੀਪ ਨੇ ਅਪੀਲ ਕੀਤੀ ਕਿ ਅੱਜ ਸਾਰਿਆ ਨੂੰ ਮਿਲ ਕੇ ਵਾਤਾਵਰਨ ਨੂੰ ਬਚਾਉਣਾ ਅਤੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਇਸ ਮੌਕੇ ਸਮੂਹ ਸਟਾਫ ਨੇ ਅਤੇ ਪਿੰਡ ਵਾਲਿਆਂ ਨੇ ਸੌਂ ਚੁੱਕੀ ਕਿ ਉਹ ਜ਼ਿੰਦਗੀ ਵਿੱਚ ਕਦੇ ਵੀ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਜੰਗਲੀ ਜੀਵ ਗੁਰਦਾਸਪੁਰ ਦੇ ਸਟਾਫ ਨੇ  ਲੋਕਾਂ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਜਿਵੇਂ ਕਿ ਅੰਬ, ਜਾਮਨ ,ਅਮਰੂਦ ਅਤੇ ਕਦਮ ਦੇ ਬੂਟੇ ਲਗਾਏ । ਇਸ ਮੌਕੇ ਸ਼੍ਰੀ ਦੀਪਕ ਕਪੂਰ ਰੇਂਜ ਅਫ਼ਸਰ, ਸ਼੍ਰੀ ਵਿਵੇਕ ਠਾਕੁਰ , ਸ਼੍ਰੀਮਤੀ  ਰਮਨਦੀਪ ਕੌਰ, ਸ੍ਰੀ ਅਮਰਬੀਰ ਸਿੰਘ ਪੰਨੂ, ਸ਼੍ਰੀਮਤੀ ਹਰਮਨਪ੍ਰੀਤ ਕੌਰ ਫੋਰੈਸਟ ਬੀਟ ਅਫ਼ਸਰ ਅਤੇ ਸੰਦੀਪ ਕੁਮਾਰ, ਸ਼੍ਰੀਮਤੀ ਅਮਿਤਲੀਨ ਕੌਰ, ਸ਼੍ਰੀਮਤੀ ਨਵਜੋਤ ਕੌਰ ਬਲਾਕ ਅਫਸਰ ਅਤੇ ਹੋਰ ਸਟਾਫ  ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button