Punjab

ਕੇਕੇ ਯਾਦਵ, ਪੁਨੀਤ ਗੋਇਲ ਤੋਂ ਬਾਅਦ ਗੁਰਕੀਰਤ ਕ੍ਰਿਪਾਲ ਸਿੰਘ ਤੋਂ ਵੀ ਸਾਰੇ ਵਿਭਾਗ ਲਏ ਵਾਪਸ

ਚੰਡੀਗੜ੍ਹ, 25 ਮਾਰਚ-ਐਜੂਕੇਸ਼ਨ ਸੈਕ੍ਰੇਟਰੀ ਕੇਕੇ ਯਾਦਵ, ਫੂਡ ਡਾਇਰੈਕਟਰ ਪੁਨੀਤ ਗੋਇਲ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਵੀ ਹਵਾ ’ਚ ਲਟਕਾ ਦਿੱਤਾ ਹੈ। ਉਨ੍ਹਾਂ ਤੋਂ ਸਾਰੇ ਵਿਭਾਗ ਵਾਪਸ ਲੈ ਲਏ ਗਏ ਹਨ ਤੇ ਕੋਈ ਨਵਾਂ ਵਿਭਾਗ ਨਹੀਂ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸੱਤਾ ਦੇ ਗਲਿਆਰਿਆਂ ’ਚ ਕਾਫ਼ੀ ਚਰਚਾ ਹੈ ਕਿ ਆਖ਼ਰ ਸਰਕਾਰ ਦੇ ਬਲੂ ਆਈਡ ਬੁਆਏ ਗੁਰਕੀਰਤ ਜਿਨ੍ਹਾਂ ਕੋਲ ਗ੍ਰਹਿ ਤੋਂ ਇਲਾਵਾ ਮਾਈਨਿੰਗ ਵਰਗੇ ਮਹੱਤਵਪੂਰਨ ਵਿਭਾਗ ਵੀ ਸਨ, ਨੂੰ ਕਿਉਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਟਾਉਣ ਦਾ ਕਾਰਨ ਕੀ ਗ੍ਰਿਹ ਵਿਭਾਗ ਜਾਂ ਪੁਲਿਸ ’ਚ ਕੋਈ ਵੱਡਾ ਹੋਇਆ ਹੈ ਜਾਂ ਫਿਰ ਮਾਈਨਿੰਗ ਸਬੰਧੀ ਸਰਕਾਰ ਦੇ ਨਾਲ ਉਨ੍ਹਾਂ ਦੀ ਲੀਹ ਨਹੀਂ ਬੈਠ ਰਹੀ ਸੀ। ਸਰਕਾਰ ਵੱਲੋਂ ਜਿਨ੍ਹਾਂ ਪੰਜ ਆਈਏਐੱਸ ਤੇ ਇਕ ਪੀਸੀਐੱਸ ਅਫ਼ਸਰ ਦਾ ਤਬਾਦਲਾ ਕੀਤਾ ਗਿਆ ਹੈ ਉਨ੍ਹਾਂ ’ਚ ਆਲੋਕ ਸ਼ੇਖਰ ਨੂੰ ਨਵਾਂ ਵਧੀਕ ਮੁੱਖ ਸਕੱਤਰ ਗ੍ਰਹਿ ਲਾਇਆ ਗਿਆ ਹੈ। ਉਨ੍ਹਾਂ ਕੋਲ ਸਹਿਕਾਰਿਤਾ ਵਿਭਾਗ ਪਹਿਲਾਂ ਵਾਂਗ ਰਹੇਗਾਜਸਪ੍ਰੀਤ ਕੌਰ ਤਲਵਾੜ ਨੂੰ ਪਿਛਲੇ ਦਿਨੀਂ ਦਿੱਤੇ ਗਏ ਟੈਕਸੇਸ਼ਨ ਵਿਭਾਗ ਤੋਂ ਹਟਾ ਕੇ ਮਾਈਨਿੰਗ ਵਿਭਾਗ ’ਚ ਭੇਜ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕੋਲੋਂ ਜੇਲ੍ਹ ਤੇ ਨਿਆ ਵਿਭਾਗ ਵੀ ਵਾਧੂ ਤੌਰ ’ਤੇ ਰਹੇਗਾਪੇਂਡੂ ਵਿਕਾਸ ਵਿਭਾਗ ਦੇ ਸਕੱਤਰ ਅਜੀਤ ਬਾਲਾਜੀ ਜੋਸ਼ੀ ਨੂੰ ਉਨ੍ਹਾਂ ਦੇ ਪੁਰਾਣੇ ਮਹਿਕਮੇ ਦੇ ਨਾਲ ਟੈਕਸੇਸ਼ਨ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਬਸੰਤ ਗਰਗ ਨੂੰ ਖੇਤੀ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਦਿਲਰਾਜ ਸਿੰਘ ਸੰਧਾਵਾਲੀਆ ਨੂੰ ਉਨ੍ਹਾਂ ਦੇ ਪੁਰਾਣੇ ਮਹਿਕਮਿਆਂ ਦੇ ਨਾਲ-ਨਾਲ ਗੁਰਦੁਆਰਾ ਚੋਣਾਂ ਦਾ ਕਮਿਸ਼ਨਰ ਲਾਇਆ ਗਿਆ ਹੈ। ਇਹ ਵਿਭਾਗ ਪਹਿਲਾਂ ਗੁਰਕੀਰਤ ਕ੍ਰਿਪਾਲ ਸਿੰਘ ਕੋਲ ਸੀ। ਪੀਸੀਐੱਸ ਅਫ਼ਸਰਾਂ ’ਚ ਅਜੀਤ ਪਾਲ ਸਿੰਘ ਨੂੰ ਡਿਪਟੀ ਸੈਕ੍ਰੇਟਰੀ ਖੇਡ ਤੇ ਯੁਵਾ ਮਾਮਲੇ ਲਾਇਆ ਗਿਆ ਹੈ। ਨਾਲ ਹੀ ਉਹ ਡਿਪਟੀ ਡਾਇਰੈਕਟਰ ਖੇਡ ਤੇ ਯੁਵਾ ਮਾਮਲੇ ਵੀ ਹੋਣਗੇ

Related Articles

Leave a Reply

Your email address will not be published. Required fields are marked *

Back to top button