Punjab

ਕੇਕੇਯੂ ਨੇ ਸਮਾਰਟ ਮੀਟਰ ਪੁੱਟ ਕੇ ਬਿਜਲੀ ਘਰ ਜਮ੍ਹਾਂ ਕਰਵਾਏ

ਬਾਲ ਕਿਸ਼ਨ

ਫਿਰੋਜ਼ਪੁਰ, 6 ਅਗਸਤ : ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਵਿਸ਼ੇਸ ਮੀਟਿੰਗ ਪਿੰਡ ਸ਼ੇਰਖਾ ਵਿਖ਼ੇ ਦਿਲਬਾਗ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿਚ ਹੋਈ। ਜਿਸ ਵਿਚ ਗੁਰਮੀਤ ਸਿੰਘ ਮਹਿਮਾ ਸੂਬਾ ਜਰਨਲ ਸਕੱਤਰ ਵੀ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਵਿਚ ਸਮਾਰਟ ਮੀਟਰ ਪਿੰਡ ਵਾਸੀਆਂ ਦੀ ਜਾਣਕਾਰੀ ਤੋਂ ਬਗੈਰ ਲਗਉਣ ਤੇ ਵਿਰੋਧ ਕੀਤਾ ਗਿਆ ਅਤੇ 20 ਮੀਟਰ ਪਿੰਡ ਵਲੋਂ ਉਤਾਰ ਕੇ ਸਾਂਦੇ ਹਾਸਮ ਬਿਜਲੀ ਘਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਜਮ੍ਹਾ ਕਰਵਾਏ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਬਿਜਲੀ ਸੋਧ ਬਿਲ ਰੱਦ ਕਰੇ ਅਤੇ ਚਿੱਪ ਵਾਲੇ ਮੀਟਰ ਲਾਉਣੇ ਬੰਦੇ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਕੇਂਦਰੀ ਹਕੂਮਤ ਦੇ ਇਸ਼ਾਰੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣੀ ਬੰਦ ਕਰੇ ਅਤੇ ਅਮਰੀਕਾ ਵਰਗੇ ਮੁਲਕਾਂ ਨਾਲ ਜ਼ਰੂਰੀ ਵਸਤਾਂ ਤੇ ਕਰ ਮੁਕਤ ਵਪਾਰ ਸਮਝੌਤਾ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ 8 ਅਗਸਤ ਨੂੰ ਜਬਰ ਵਿਰੋਧੀ ਰੈਲੀ ਮੋਗਾ ਵਿਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਸ਼ਾਮਲ ਹੋਣਗੇ। ਇਸ ਮੌਕੇ ਗੁਰਜੱਜ ਸਿੰਘ ਬਲਾਕ ਪ੍ਰਧਾਨ, ਜਸਵੀਰ ਸਿੰਘ ਬਲਾਕ ਖਜ਼ਾਨਚੀ, ਭੁਪਿੰਦਰ ਸਿੰਘ ਸੱਦੂ ਸ਼ਾਹ, ਗੁਰਮੁੱਖ ਸਿੰਘ ਯਾਰੇਸ਼ਾਹ, ਦਿਲਬਾਗ ਸਿੰਘ ਸਾਂਦੇ ਹਾਸ਼ਮ, ਹਾਕਮ ਸਿੰਘ ਸਾਂਦੇ ਹਾਸ਼ਮ, ਚੰਨਣ ਸਿੰਘ ਕਮੱਗਰ, ਲਖਵਿੰਦਰ ਸਿੰਘ ਨੂਰਪੁਰ ਸੇਠਾਂ, ਦਲਵਿੰਦਰ ਸਿੰਘ ਸ਼ੇਰਖਾਂ, ਜਗਜੀਤ ਸਿੰਘ ਸ਼ੇਰਖਾਂ, ਰਣਜੀਤ ਸਿੰਘ ਸ਼ੇਰਖਾਂ, ਬਾਬਰ ਖਾਨ ਸ਼ੇਰਖਾਂ, ਆਸਾ ਸਿੰਘ ਸ਼ੇਰਖਾਂ, ਨਿਰਜਨ ਸਿੰਘ ਸ਼ੇਰਖਾਂ, ਉਂਕਾਰ ਸਿੰਘ ਸ਼ੇਰਖਾਂ, ਦਰਬਾਰਾ ਸਿੰਘ ਸ਼ੇਰਖਾਂ, ਇੰਦਰਜੀਤ ਸਿੰਘ ਸ਼ੇਰਖਾਂ, ਅਵਤਾਰ ਸਿੰਘ ਸ਼ੇਰਖਾਂ, ਗੁਰਜੰਟ ਸਿੰਘ ਸ਼ੇਰਖਾਂ, ਅਵਤਾਰ ਸਿੰਘ ਸੁਰਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਸ਼ਾਮਲ ਹੋਏ।

Related Articles

Leave a Reply

Your email address will not be published. Required fields are marked *

Back to top button