
ਮਮਦੋਟ, 13 ਸਤੰਬਰ: ਪੰਜਾਬ ਇਨ੍ਹੀਂ ਦਿਨੀਂ ਹੜ੍ਹਾਂ ਤੋਂ ਪ੍ਰਭਾਵਿਤ ਹੈ। ਇਸ ਦੁੱਖ ਦੀ ਘੜੀ ’ਚ ਜਿਥੇ ਲੋਕ ਆਪ ਮੁਹਾਰੇ ਹੋ ਕੇ ਹੜ੍ਹ ਪੀੜਤਾਂ ਦੀ ਮੱਦਦ ਕਰ ਰਹੇ ਹਨ, ਉਥੇ ਹੀ ਪੰਜਾਬ ਦੀਆਂ ਸਿਆਸੀ ਰਾਜਨੀਤਿਕ ਪਾਰਟੀਆਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚ ਰਹੀਆਂ ਹਨ। ਇਸੇ ਤਹਿਤ ਅੱਜ ਫਿਰੋਜ਼ਪੁਰ ਦਿਹਾਤੀ ਹਲਕੇ ਅਧੀਨ ਸਰਹੱਦੀ ਪਿੰਡ ਭੰਬਾ ਹਾਜੀ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫਿਰੋਜ਼ਪੁਰ ਤੋ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਹਲਕਾ ਇੰਚਾਰਜ਼ ਆਸ਼ੂ ਬੰਗੜ, ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਗੁਰਭੇਜ ਸਿੰਘ ਟਿੱਬੀ ਜ਼ਿਲ੍ਹਾ ਚੇਅਰਮੈਨ ਵੇਰਕਾ ਪਲਾਂਟ ਫਿਰੋਜ਼ਪੁਰ, ਬਲਾਕ ਪ੍ਰਧਾਨ ਗੁਰਬਚਨ ਸਿੰਘ ਕਾਲਾ ਟਿੱਬਾ ਨਾਲ ਹਾਜ਼ਰ ਸਨ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤਾਂ ਦੇ ਦਰਦ ਵਿਚ ਸਹਾਈ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਵੀ ਤਿੱਖੇ ਹਮਲੇ ਕਰਦਿਆ ਕਿਹਾ ਇਹ ਹੜ੍ਹ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਅਸਫਲਤਾ ਅਤੇ ਲਾਪਰਵਾਹੀ ਕਾਰਨ ਆਇਆ ਹੈ। ਜੇਕਰ ਸਮੇਂ ਸਿਰ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ। ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਹੁਣ ਤੱਕ ਪੰਜਾਬ ਸਰਕਾਰ ਇਸ ਗੱਲ ਦੀ ਰਿਪੋਰਟ ਤਿਆਰ ਨਹੀਂ ਕਰ ਸਕੀ ਕਿ ਕਿੰਨੇ ਜਾਨਵਰ ਮਰੇ, ਕਿੰਨੇ ਲੋਕ ਮਰੇ, ਕਿੰਨੇ ਘਰ ਨੁਕਸਾਨੇ ਗਏ ਅਤੇ ਕਿੰਨੀਆਂ ਫਸਲਾਂ ਡੁੱਬ ਗਈਆਂ। ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦਾ ਧੰਨਵਾਦ ਕੀਤਾ ਜਿੰਨਾ ਨੇ ਆਪ ਮੁਹਾਰੇ ਪੂਰੇ ਪੰਜਾਬ ਹੜ੍ਹ ਪੀੜ੍ਹਤਾਂ ਦੀ ਮੱਦਦ ਅੱਗੇ ਆਏ। ਇਸ ਮੌਕੇ ਉਨ੍ਹਾਂ ਪੰਜਾਬ ਦੇ ਕਲਾਕਾਰਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ, ਕਿਸਾਨ ਜੱਥੇਬੰਦੀਆਂ ਆਦਿ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਅੱਗੇ ਆ ਕੇ ਮੱਦਦ ਕੀਤੀ। ਉਨ੍ਹਾਂ ਨੇ ਕਿਹਾ ਕਾਂਗਰਸ ਪਾਰਟੀ ਜੋ ਪੰਜਾਬ ਹੜ੍ਹ ਪੀੜ੍ਹਤ ਉਨ੍ਹਾਂ ਦੀ ਹਰ ਸੰਭਵ ਮੱਦਦ ਕਰੇਗੀ । ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਕਾਂਗਰਸ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਤੋਂ ਮੰਗ ਕੀਤੀ ਕਿ ਜਿਹੜੀਆਂ ਜ਼ਮੀਨਾਂ 2007 ਦੀ ਪਾਲਸੀ ਤਹਿਤ ਤੋੜੀਆਂ ਗਈਆਂ ਹਨ, ਉਨ੍ਹਾਂ ਜ਼ਮੀਨਾਂ ਨੂੰ ਪੱਕਿਆ ਕਰਨ ਦੀ ਮੰਗ ਕੀਤੀ। ਮੌਜ਼ੂਦਾ ਸਮੇਂ ਤਾਰ ਤੋਂ ਹੜ੍ਹਾਂ ਦੇ ਪਾਣੀ ਨਾਲ ਜੋ ਫਸਲ ਖਰਾਬ ਹੋਈ ਹੈ, ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਦਰਿਆ ਤੇ ਵਹਾਅ ਨੂੰ ਰੋਕਣ ਲਈ ਬੰਨ ਦੇ ਨਾਲ ਪੱਕੀਆਂ ਨੋਚਾ ਬਣਾਉਣ ਦੀ ਮੰਗ ਕੀਤੀ।ਇਸੇ ਤਹਿਤ ਅੱਜ ਉਨ੍ਹਾਂ ਪਿੰਡ ਭੰਬਾ ਹਾਜੀ ਵਿਖੇ ਕਾਂਗਰਸ ਪਾਰਟੀ ਦੇ ਰਾਹਤ ਕੈਂਪ ਵਿਚ ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਫੀਡ, ਅਚਾਰ ਅਤੇ ਰਾਸ਼ਨ ਵੰਡਿਆ।



