Politics

ਕੇਂਦਰੀ ਜੇਲ੍ਹ ’ਚੋਂ ਨਸ਼ੀਲੇ ਪਦਾਰਥ, 10 ਚਾਰਜਰ ਵਾਇਰ ਅਤੇ 3 ਚਾਰਜਰ ਅਡਾਪਟਰ, 6 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ 11 ਫਰਵਰੀ (ਬਾਲ ਕਿਸ਼ਨ)- ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 945 ਕੈਪਸੂਲ ਬਿਨ੍ਹਾ ਮਾਰਕਾ, 10 ਚਾਰਜਰ ਵਾਇਰ, 3 ਚਾਰਜਰ ਅਡਾਪਟਰ ਅਤੇ 16 ਪੂੜੀਆਂ ਜਰਦਾ (ਤੰਬਾਕੂ) ਅਤੇ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 4 ਹਵਾਲਾਤੀਆਂ, 1 ਇਕ ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 42, 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 905 ਰਾਹੀਂ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 4 ਫਰਵਰੀ 2025 ਨੂੰ ਗੁਪਤ ਸੂਚਨਾ ਦੇ ਆਧਾਰ ’ਤੇ 945 ਕੈਪਸੂਲ ਬਿਨ੍ਹਾ ਮਾਰਕਾ, 10 ਚਾਰਜਰ ਵਾਇਰ, 3 ਚਾਰਜਰ ਅਡਾਪਟਰ, 16 ਪੂੜੀਆਂ ਜਰਦਾ (ਤੰਬਾਕੂ) ਬਰਾਮਦ ਹੋਇਆ। ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 354 ਰਾਹੀਂ ਸੁਪਰਡੈਂਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 1 ਫਰਵਰੀ 2025 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਨਾਮਜ਼ਦ ਹਵਾਲਾਤੀਆਂ ਗੁਰਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮ ਨਗਰ ਢੋਲਾ ਭੈਣੀ ਥਾਣਾ ਸਦਰ ਫਾਜ਼ਿਲਕਾ, ਹਵਾਲਾਤੀ ਜਸਵਿੰਦਰ ਸਿੰਘ ਪੁੱਤਰ ਸੋਨਾ ਸਿੰਘ ਉਰਫ ਸੋਨੂੰ ਬਸਤੀ ਘੁਮਿਆਰਾ ਵਾਲੀ ਜਲਾਲਾਬਾਦ, ਕੈਦੀ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਹਰਕ੍ਰਿਸ਼ਨ ਲਾਲ ਵਾਸੀ ਮੋਹਨ ਕੇ ਹਿਠਾੜ, ਹਵਾਲਾਤੀ ਰਾਜਾ ਉਰਫ ਲਾਡੀ ਪੁੱਤਰ ਰੋਸ਼ਨ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਰਡ ਨੰਬਰ 8 ਗੁਰੂਹਰਸਹਾਏ, ਫਿਰੋਜ਼ਪੁਰ ਅਤੇ ਹਵਾਲਾਤੀ ਦੇਵੀ ਲਾਲ ਪੁੱਤਰ ਮਦਨਾ ਰਾਮ ਵਾਸੀ ਕਾਸ਼ਤੀ ਥਾਣਾ ਖੇਡਪਾ ਜੋਧਪੁਰ, ਰਾਜਸਥਾਨ ਕੋਲੋਂ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਹਵਾਲਾਤੀਆਂ, ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button