
ਬਾਲ ਕਿਸ਼ਨ
ਫ਼ਿਰੋਜ਼ਪੁਰ, 1 ਦਸੰਬਰ : ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਦੇ ਜ਼ਿਲਾ ਫਿਰੋਜਪੁਰ ਦੇ ਕਿਸਾਨ ਆਗੂਆਂ ਨਾਲ ਅੱਜ ਪੁਲਿਸ ਪ੍ਰਸ਼ਾਸਨ ਦੇ ਡੀ ਐਸ ਪੀ ਡੀ ਬਲਜਿੰਦਰ ਸਿੰਘ ਸਰਾਂ ਨੇ ਮੀਟਿੰਗ ਕੀਤੀ । ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਕੱਤਰ ਡਾ ਗੁਰਮੇਲ ਸਿੰਘ ਫੱਤੇ ਵਾਲਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ 28 ਅਕਤੂਬਰ ਨੂੰ ਪੁਲਿਸ ਨਾਲ ਸੰਬੰਧਿਤ ਪੂਰੇ ਜਿਲ੍ਹੇ ਦੇ ਡੀ ਐਸ ਪੀ ਦਫਤਰਾਂ ਨਾਲ ਸਬੰਧਤ ਪੈਂਡਿੰਗ ਮਸਲਿਆਂ ਸਬੰਧੀ ਮੰਗ ਪੱਤਰ ਦਿੱਤਾ ਸੀ।ਜੋ ਬੜੇ ਲੰਬੇ ਸਮੇਂ ਤੋਂ ਲੜਕ ਦੇ ਆ ਰਹੇ ਸੀ। ਜਥੇਬੰਦੀ ਵੱਲੋਂ ਮਸਲੇ ਹੱਲ ਕਰਵਾਉਣ ਲਈ ਐਸ ਐਸ ਐਸ ਪੀ ਦਫਤਰ ਅੱਗੇ 2 ਦਸੰਬਰ ਨੂੰ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ। ਧਰਨੇ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਵਿੱਚ ਗਏ ਕਿਸਾਨ ਵਫ਼ਦ ਨਾਲ ਮੀਟਿੰਗ ਕਰਕੇ ਉਹਨਾਂ ਦੱਸਿਆ ਕਿ ਜਥੇਬੰਦੀ ਦੇ 50% ਮਸਲੇ ਉਹਨਾਂ ਦਾ ਹੱਲ ਕਰ ਦਿੱਤਾ ਗਿਆ ਹੈ , ਬਾਕੀ 30 ਤੋਂ 35%ਮਸਲੇ ਜਿਹੜੇ ਆ ਉਹ ਇੱਕ ਦੋ ਦਿਨਾਂ ਦੀ ਵਿੱਚ ਤੇ ਬਾਕੀ ਜਿਹੜੇ 15% ਵਾ ਉਹ ਲਗਭਗ ਉਹਨਾਂ ਨੇ 20 ਕੁ ਦਿਨ ਦਾ ਸਮਾਂ ਹੋਰ ਮੰਗਿਆ ਹੈ । ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਕਰਕੇ ਉਹਨਾਂ ਨੇ ਅਸਮਰਥਾ ਜ਼ਾਹਰ ਕੀਤੀ ਹੈ । ਇਹਦੇ ਤੇ ਅਸੀਂ ਸਾਰੀ ਟੀਮ ਨੇ ਵਿਚਾਰ ਕਰਕੇ ਦੋ ਦਸੰਬਰ ਨੂੰ ਪੱਕਾ ਲੱਗਣ ਵਾਲਾ ਮੋਰਚਾ, ਉਹ ਹਾਲ ਦੀ ਘੜੀ ਕੁਝ ਦਿਨਾਂ ਵਾਸਤੇ ਮੁਲਤਵੀ ਕਰਦੇ ਹੈ। ਕਿਉਂਕਿ ਜਿੰਨੇ ਮਸਲੇ ਹੱਲ ਹੋ ਗਏ ਹਨ,ਉਸ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੈ ਬਾਕੀ ਜਿਹੜੇ ਲੰਬੇ ਸਮੇਂ ਤੋਂ ਲਟਕਦੇ 30% ਦਾ ਹੀ ਹਫਤੇ ਤੱਕ ਆਸ ਰੱਖਾਂਗੇ ਤੇ ਹਫਤੇ ਦੇ ਵਿੱਚ ਵੀ ਜੋ ਰਹਿੰਦੇ ਨੇ ਤੇ ਬਾਕੀ 15% ਜਿਹੜੇ 20 ਦਿਨਾਂ ਦੇ ਵਿੱਚ ਨਹੀਂ ਹੁੰਦੇ, ਫਿਰ ਦੁਬਾਰਾ ਮੀਟਿੰਗ ਲਾ ਕੇ ਜਿਲੇ ਦੀ ਤਿਆਰੀ ਕਰਕੇ ਅਗਲੇ ਐਲਾਨ ਫਿਰ ਬਾਅਦ ਦੇ ਵਿੱਚ ਕੀਤੇ ਜਾਣਗੇ। ਇਸ ਮੌਕੇ ਧਰਮ ਸਿੰਘ ਸਿੱਧੂ,ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰ ਵਾਲਾ, ਸੁਰਜੀਤ ਸਿੰਘ ਫੌਜੀ ਆਦਿ ਆਗੂ ਤੇ ਸੀ ਆਈ ਡੀ ਤੋਂ ਨਰਿੰਦਰ ਕੁਮਾਰ, ਸ਼ਾਮ ਸਿੰਘ,ਨੀਰਜ ਕੁਮਾਰ ਆਦਿ ਹਾਜ਼ਰ ਸਨ।



