Punjab

ਕੁਝ ਨੂੰ ਵਿਭਾਗਾਂ ਛੇਤੀ ਕੀਤਾ ਜਾਏਗਾ ਮਰਜ, ਮੁੱਖ ਮੰਤਰੀ ਨੇ ਕਿਹਾ- ਸਾਰੇ ਵਿਭਾਗਾਂ ’ਤੇ ਚੱਲ ਰਿਹਾ ਹੈ ਮੰਥਨ

ਸੰਗਰੂਰ, 23 ਫਰਵਰੀ- ਪ੍ਰਸ਼ਾਸਨਿਕ ਸੁਧਾਰ ਵਿਭਾਗ (ਐਡਮਿਨਿਸਟ੍ਰੇਟਿਵ ਰਿਫਾਰਮ ਮਨਿਸਟਰੀ) ਦੀ ਥਾਂ ਗਵਰਨੈਂਸ ਰਿਫਾਰਮਸ ਵਿਭਾਗ ਨੇ ਲੈ ਲਈ ਹੈ। ਇਸ ਤੋਂ ਬਾਅਦ ਹੁਣ ਬਾਕੀ ਵਿਭਾਗਾਂ ਨੂੰ ਵੀ ਆਪਸ ’ਚ ਮਰਜ ਕਰਨ ਲਈ ਕੰਮ ਜਾਰੀ ਹੈ, ਛੇਤੀ ਹੀ ਇਕੋ ਜਿਹੇ ਕਈ ਵਿਭਾਗਾਂ ਨੂੰ ਮਰਜ ਕਰ ਦਿੱਤਾ ਜਾਏਗਾ, ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ’ਚ ਸੁਧਾਰ ਹੋ ਸਕੇ ਤੇ ਵਿਭਾਗਾਂ ਨਾਲ ਸਬੰਧਤ ਕੰਮਕਾਜ ਲਈ ਕਿਸੇ ਨੂੰ ਇੱਧਰ-ਉੱਧਰ ਭਟਕਣਾ ਨਾ ਪਵੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਮੁੱਖ ਮੰਤਰੀ ਸ਼ਨਿਚਰਵਾਰ ਨੂੰ ਸੰਗਰੂਰ ’ਚ ਸੀਵਰੇਜ ਸਫਾਈ ਲਈ ਨਵੀਆਂ ਮਸ਼ੀਨਾਂ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ ਸਨ। ਮਾਨ ਨੇ ਕਿਹਾ ਕਿ ਸਿੰਚਾਈ ਵਿਭਾਗ, ਡ੍ਰਨੇਜ ਵਿਭਾਗ, ਮਿੱਟੀ ਸੰਭਾਲ ਵਿਭਾਗ ਸਾਰੇ ਪਾਣੀ ਨਾਲ ਸਬੰਧਤ ਹਨ, ਪਰ ਇਨ੍ਹਾਂ ਨਾਲ ਸਬੰਧਤ ਕੰਮਕਾਜ ਲਈ ਲੋਕਾਂ ਨੂੰ ਕਾਫ਼ੀ ਭਟਕਣਾ ਪੈਂਦਾ ਹੈ। ਅਜਿਹੇ ਹੀ ਵਿਭਾਗਾਂ ਨੂੰ ਮਰਜ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਤਾਂ ਜੋ ਕੰਮਕਾਜ ’ਚ ਤੇਜ਼ੀ ਲਿਆਂਦੀ ਜਾ ਸਕੇ ਤੇ ਵਿਭਾਗਾਂ ਦੇ ਸਟਾਫ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਇਲਾਕੇ ’ਚ ਪਾਣੀ ਦਾ ਪੱਧਰ ਡਿੱਗਣ ਨਾਲ ਤਿੰਨ ਹਜ਼ਾਰ ਏਕੜ ਫ਼ਸਲ ਪ੍ਰਭਾਵਿਤ ਹੋਣ ਦੇ ਸਵਾਲ ’ਤੇ ਮਾਨ ਨੇ ਕਿਹਾ ਕਿ ਇਸ ਇਲਾਕੇ ਨੂੰ ਸੇਮ ਪ੍ਰਭਾਵਿਤ ਇਲਾਕਾ ਐਲਾਨਣ ਲਈ ਕੇਂਦਰ ਸਰਕਾਰ ਤੱਕ ਡਿਮਾਂਡ ਕਰਾਂਗੇ। ਮੁਕਤਸਰ ਸਾਹਿਬ ਦੇ ਇਲਾਕੇ ’ਚ ਕਰੀਬ 18 ਹਜ਼ਾਰ ਕਿਲੋਮੀਟਰ ਵਰਗ ਏਰੀਏ ’ਚ ਪੋਟਾਸ਼ ਮਿਲਿਆ ਹੈ, ਇਸ ਬਾਰੇ ਵੀ ਕੇਂਦਰ ਨੂੰ ਜਾਣਕਾਰੀ ਦਿੱਤੀ ਜਾਏਗੀ। ਇਕ ਹੋਰ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਚੋਣਾਂ ’ਚ ਖ਼ਾਰਜ ਆਗੂਆਂ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਗਾਉਣਗੇ। ਬਿੱਟੂ ਅਜਿਹੇ ਘਟੀਆ ਹਥਕੰਡਿਆਂ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਕਬਜ਼ਾ ਕਰਨ ਦੇ ਸੁਪਨੇ ਦੇਖਦੇ ਹਨ, ਪਰ ਇਸ ਨਾਲ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗੇਗਾ, ਕਿਉਂਕਿ ਇਹ ਸਹੀ ਮਾਅਨੇ ’ਚ ਆਮ ਲੋਕਾਂ ਦਾ ਘਰ ਹੈ, ਜਿਹੜੇ ਇੱਥੇ ਆਪਣੀ ਪਸੰਦ ਦੇ ਆਗੂਆਂ ਨੂੰ ਚੁਣ ਕੇ ਭੇਜਦੇ ਹਨ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਆਗੂਆਂ ਨੂੰ ਕਦੇ ਨਹੀਂ ਚੁਣਨਗੇ ਕਿਉਂਕਿ ਉਹ ਇਨ੍ਹਾਂ ਦੇ ਸ਼ੱਕੀ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਘੁਟਾਲਿਆਂ ਤੇ ਜਬਰੀ ਵਸੂਲੀ ਦੇ ਪ੍ਰਤੀ ਕੋਈ ਲਿਹਾਜ਼ ਨਾ ਰੱਖਣ ਦੀ ਨੀਤੀ ਅਪਣਾਈ ਹੋਈ ਹੈ। ਅਜਿਹੇ ਮਾਮਲਿਆਂ ’ਚ ਕਾਨੂੰਨ ਆਪਣਾ ਕੰਮ ਕਰੇਗਾ ਤੇ ਅਸੀਂ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਾਂਗੇ।

Related Articles

Leave a Reply

Your email address will not be published. Required fields are marked *

Back to top button