
ਪੰਜਾਬ 19 ਜੁਲਾਈ ( ਜਸਵਿੰਦਰ ਸਿੰਘ ਸੰਧੂ )
ਕਦੇ ਮਿੱਠੀ ਤੇ ਬੁਲੰਦ ਆਵਾਜ਼ ਨਾਲ ਪੰਜਾਬੀਆਂ ਦੇ ਦਿਲਾਂ ‘ਚ ਰਾਜ ਕਰਨ ਵਾਲੀ
ਫਿਰ ਕਿਸਾਨੀ ਦੀ ਆਵਾਜ਼ ਬਣ ਛਾ ਜਾਣ ਵਾਲੀ
ਅਨਮੋਲ ਗਗਨ ਮਾਨ
ਨੇ ਅੱਜ ਸਿਆਸਤ ਤੋਂ ਸੰਨਿਆਸ ਵੱਲ ਜਾਣ ਦਾ ਫ਼ੈਸਲਾ ਲੈ ਕੇ
ਸਿਆਸਤ ਦੇ ਖੜ੍ਹੇ ਪਾਣੀਆਂ ਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ।
ਗਾਇਕਾ ਤੋਂ ਐੱਮ.ਐੱਲ.ਏ ਅਤੇ ਫਿਰ ਕੈਬਨਿਟ ਮੰਤਰੀ ਦੇ ਸਫ਼ਰ ਤੱਕ ਹਰ ਮੰਚ ‘ਤੇ ਆਵਾਜ਼ ਬਣੀ ਸੀ ਲੋਕਾਂ ਦੀ…ਪਰ ਹੁਣ ਕਹਿ ਗਈ —
“ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।”
ਕਿਉ ਲਿਆ ਫੈਸਲਾ ਕਦੇ ਕਿੰਨੇ ਚਾਵਾਂ ਤੇ ਉਤਸ਼ਾਹ ਨਾਲ ਆਈ ਸੀ ਸਿਆਸਤ ਦੇ ਮੈਦਾਨ ਵਿੱਚ ਤੇ ਅੱਜ ਕਿਉ ਬਣ ਗਿਆ ਸ਼ੌਂਕ ਮਨਾਂ ਤੇ ਭਾਰ… ਪੈਦਾ ਹੋਇਆ ਸਵਾਲ, ਜਵਾਬ ਮੰਗ ਰਿਹਾ…?
ਕੀ ਉਹ ਸਿਸਟਮ ਤੋਂ ਨਿਰਾਸ਼…?
ਕਿ ਉਸ ਦੀਆਂ ਉਮੀਦਾਂ ‘ਤੇ ਪਾਣੀ ਫਿਰ ਚੁੱਕਾ…?
ਪਾਰਟੀ ਨੂੰ ਸ਼ੁੱਭਕਾਮਨਾਵਾਂ ਦੇ ਕੇ
ਅਨਮੋਲ ਗਗਨ ਮਾਨ ਨੇ ਕਿਉ ਚੁੱਕਿਆ ਇੱਕ ਵੱਡਾ ਕਦਮ…
ਇਨਕਲਾਬ ਦੀ ਆਵਾਜ਼ ਚੁੱਪ ਹੋਈ ਜਾਂ ਚੁੱਪ ਕਰਾਈ ਗਈ…?
ਇਹ ਸਵਾਲ ਖੜ੍ਹਾ ਹੋਇਆ ਕਿ ਅਸਲ ਵਿਚ ਹੋਇਆ ਕੀ…?
ਜੇ ਸਰਸਰੀ ਝਾਤ ਮਾਰੀਏ ਤਾਂ…
👉 ਅਨਮੋਲ ਗਗਨ ਮਾਨ — ਗਾਇਕੀ ਤੋਂ ਸਿਆਸਤ ਤੱਕ ਦਾ ਸਫ਼ਰ ਕਿਸੇ ਇਨਕਲਾਬੀ ਕਵਿਤਾ ਤੋਂ ਘੱਟ ਨਹੀਂ ਸੀ ।
ਉਹ ਇੱਕ ਮਜ਼ਬੂਤ ਮਹਿਲਾ ਆਵਾਜ਼ ਵਜੋਂ ਉੱਭਰੀ — AAP ਦੀ ਸਰਕਾਰ ਦੀ “ਗਲਾਮੀ ਤੋਂ ਮੁਕਤੀ” ਵਾਲੀ ਛਵੀ ਨੂੰ ਲੋਕਾਂ ‘ਚ ਲਿਜਾਣ ਵਾਲਿਆ ਚੁਣਿੰਦਾ ਚਿਹਰਿਆਂ ‘ਚੋਂ ਇੱਕ ਸੀ…
👉 ਜਦ ਸਰਕਾਰ ਬਣੀ, ਉਹ ਕੈਬਨਿਟ ਮੰਤਰੀ ਬਣੀ ।
ਪਰ ਚੁੱਪਚਾਪ ਹੀ ਕੈਬਨਿਟ ਤੋਂ ਹਟਾ ਦਿੱਤੀ ਗਈ ।
ਕਿਸੇ ਕਾਰਜਕਾਰੀ ਵਿਵਾਦ, ਅੰਦਰੂਨੀ ਟਕਰਾਵ ਜਾਂ ਰਾਜਨੀਤਕ ਅਣਸੁਲਝੇ ਗੁੱਟ…?
ਜਵਾਬ ਕਦੇ ਨਹੀਂ ਆਏ।
👉 ਫਿਰ ਕੁੱਝ ਸਮੇਂ ਤੋਂ ਉਹ ਪਾਰਟੀ ਅਤੇ ਸਰਕਾਰੀ ਮੰਚਾਂ ਤੋਂ ਗਾਇਬ ਹੀ ਸਨ ।
ਚੁਣਾਵਾਂ ‘ਚ ਦਿੱਖ ਨਾ ਹੋਣੀ, ਕਿਸੇ ਵੀ ਵੱਡੀ ਘੋਸ਼ਣਾ ਜਾਂ ਮੀਟਿੰਗ ਵਿਚ ਨਾ ਹੋਣਾ —
ਇਹ ਸਾਰੇ ਸੰਕੇਤ ਇੱਕ ਅੰਦਰੂਨੀ “ਅਣਬਣ” ਵੱਲ ਇਸ਼ਾਰਾ ਕਰ ਰਹੇ ਸਨ ।
ਜੇ ਆਪਾਂ ਆਮ ਆਦਮੀ ਪਾਰਟੀ ਦੀ 95 ਦਾਣਿਆ ਵਾਲੀ ਛਲੀ ਤੇ ਝਾਤ ਮਾਰੀਏ ਤਾਂ ਗੱਲ ਸਪੱਸ਼ਟ ਹੁੰਦੀ ਹੈ ਕਿ ਛੱਲੀ ਦਾ ਡਿੱਗਣ ਵਾਲਾ ਇਹ ਕੋਈ ਪਹਿਲਾ ਦਾਣਾ ਨਹੀਂ…
ਇਸ ਤੋਂ ਪਹਿਲਾਂ Kunwar Vijay Pratap Singh — ਇੱਕ ਸਾਫ਼-ਸੁਥਰੀ ਅਤੇ ਨਿਸ਼ਠਾਵਾਨ ਛਵੀ ਵਾਲਾ ਅਧਿਕਾਰੀ ਜੋਂ ਪਾਰਟੀ ਤੋਂ ਖ਼ਫ਼ਾ ਹੋ ਸਮੇਂ ਸਮੇਂ ਤੇ ਬਗਾਵਤ ਰੂਪੀ ਬੋਲ ਅਕਸਰ ਬੋਲਦਾ ਰਹਿੰਦਾ ਸੀ ਨੂੰ ਪਾਰਟੀ ਨੇ ਖੁਦ ਬਾਹਰ ਕਰ ਦਿੱਤਾ ਸੀ ।
ਹੁਣ Anmol Gagan Maan — ਇੱਕ ਪਾਰਟੀ ਦੀ ਆਵਾਜ਼ ਰਹੀ ਮਹਿਲਾ,
ਜਿਸਨੇ ਚੋਣ ਪ੍ਰਚਾਰ ਸਮੇਂ AAP ਨੂੰ ਇੱਕ ਜਿੱਤੂ ਲਹਿਰ ਦਿੱਤੀ —
ਉਹ ਵੀ ਆਖਦੀ ਹੈ: “ਬਸ ਹੁਣ ਹੋਰ ਨਹੀਂ।”
ਕੀ ਇਹ “ਦਾਣੇ” ਝੜ ਰਹੇ ਹਨ ਜਾਂ ਕੱਟੇ ਜਾ ਰਹੇ ਹਨ…?
ਬੇਅਦਬੀਆਂ ਦੇ ਇਨਸਾਫ ਅਤੇ ਫਸਲਾਂ ਉੱਪਰ ਕਿਸਾਨਾਂ ਨੂੰ “MSP ਦੇਣ ਵਾਲੀ ਪਾਰਟੀ ਵਿੱਚ ਉੱਠਦੀਆਂ ਇਨਕਲਾਬੀ ਆਵਾਜ਼ਾਂ ਸੁਣਵਾਈ ਨਾ ਹੋਣ ਕਰਕੇ ਜਾਂ ਤਾਂ ਨਿਰਾਸ਼ ਹੋ ਰਹੀਆਂ ਹਨ ਜਾਂ ਫਿਰ ਧੱਕੇ ਨਾਲ ਚੁੱਪ ਕਰਾਈਆਂ ਜਾ ਰਹੀਆਂ ਹਨ । ਇਹ ਸਮਾਂ ਪੈਣ ਤੇ ਉਠੇਗਾ ਜ਼ਰੂਰ ਪਰਦਾ….
Facebook ਤੇ comment section ਲੌਕ ਕਰਨਾ —
ਇੱਕ ਆਮ ਆਦਮੀ ਨਹੀਂ, ਪਰ ਇੱਕ ਜਨ-ਨਮਾਇੰਦੇ ਲਈ,
ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਕੋਲ ਨਹੀਂ ਹੈ ।
ਸਿਆਣੇ ਸੱਚ ਕਹਿ ਗਏ ਹਨ ਕਿ..
“ਮੁੱਠ ਭਰਨੀ ਸੌਖੀ, ਪਰ ਸੰਭਾਲਣੀ ਔਖੀ ਏ”
ਇਨਕਲਾਬ ਦੇ ਨਾਅਰੇ ਲਾਉਣ ਆਸਾਨ ਹੁੰਦੇ ਹਨ,
ਪਰ ਉਨ੍ਹਾਂ ਨਾਅਰਿਆਂ ਦੇ ਹੱਕ ਵਿਚ ਡਟਣ ਵਾਲਿਆਂ ਨੂੰ ਸੰਭਾਲਣਾ ਤੇ ਉਕਤ ਸੱਚੀਆਂ ਆਵਾਜ਼ਾਂ ਤੇ ਪਹਿਰਾ ਦੇਣਾ ਸੌਖਾ ਨਹੀਂ ਹੁੰਦਾ…
ਇਹ ਸਿਰਫ਼ ਇਕ ਅਸਤੀਫ਼ਾ ਨਹੀਂ, ਇੱਕ ਸੂਚਕ ਹੈ
ਇੱਕ ਚੇਤਾਵਨੀ ਹੈ…
ਜਦੋ ਆਪਣੇ ਹੀ ਸਵਾਲ ਕਰਨ ਲੱਗਣ, ਤਾਂ…
ਚੁੱਪ ਰਹਿਣਾ ਹੀ ਨਹੀਂ…
ਬੋਲਣਾ, ਸੋਚਣਾ, ਤੇ ਸੱਚ ਨੂੰ ਸਾਂਝਾ ਕਰਨਾ ਵੀ ਲਾਜ਼ਮੀ ਬਣ ਜਾਂਦਾ….
✍️ “ਉਦੇ ਪੰਜਾਬ” ਵਲੋਂ ਇੱਕ ਨਿਰਪੱਖ ਵਿਚਾਰ
ਜੇ ਤੁਸੀਂ ਵੀ ਸੱਚੇ ਇਨਕਲਾਬੀ ਹੋ ਤਾਂ ਸਿਰਫ਼ ਨਾਅਰੇ ਨਹੀਂ, ਸੱਚ ਦੇ ਨਾਲ ਖੜਣ ਦੀ ਹਿੰਮਤ ਵੀ ਰੱਖੋ ਤੇ ਸਮਾਂ ਆਉਣ ਤੇ ਡੱਟ ਕੇ ਖੜੋ ਵੀ ਬਗੈਰ ਕਿਸੇ ਡਰ-ਭੈਅ…..



