Punjab

ਕਿਸਾਨਾਂ ਦੇ ਉਭਰਦੇ ਮਸਲਿਆਂ ਨੂੰ ਲੈ ਕੇ ਭਾਕਿਯੂ ਏਕਤਾ ਸਿੱਧੂੁਪੁਰ ਵੱਲੋਂ ਮੀਟਿੰਗ

ਕਿਸਾਨਾਂ ਦੇ ਹਿੱਤਾਂ ’ਤੇ ਠੋਕ ਕੇ ਪਹਿਰਾ ਦੇਵਾਂਗੇ– ਦਲਵੀਰ ਸਿੱਧੂਪੁਰ

ਬਾਲ ਕਿਸ਼ਨ

ਫ਼ਿਰੋਜ਼ਪੁਰ, 18 ਜਨਵਰੀ : ਕਿਸਾਨਾਂ ਦੇ ਉਭਰਦੇ ਮਸਲੇ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਅਹਿਮ ਮੀਟਿੰਗ ਗੁਰਮੀਤ ਸਿੰਘ ਘੋੜੇਚੱਕ ਸੀਨੀਅਰ ਆਗੂ ਦੀ ਅਗਵਾਈ ’ਚ ਗੁਰਦਵਾਰਾ ਬਾਬਾ ਬੋਰੀ ਵਾਲਾ ਵਿਖੇ ਹੋਈ, ਜਿਸ ਵਿਚ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਲਾਕੇ ਦੇ ਕਿਸਾਨਾਂ ਦੇ ਉਭਰਦੇ ਮਸਲਿਆਂ ’ਤੇ ਵਿਚਾਰ-ਚਰਚਾ ਕਰਨ ਉਪਰੰਤ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਹਮੇਸ਼ਾ ਕਿਸਾਨੀ ਮਸਲਿਆਂ ਲਈ ਸੰਘਰਸ਼ ਕੀਤਾ ਹੈ ਅਤੇ ਵੱਡੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿ ਸਾਰੇ ਕਿਸਾਨ ਭਰਾਵਾਂ ਆਪਣੇ ਹੱਕਾਂ ਲਈ ਮਿਲ ਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ਼ ਕੀਤਾ। ਹੁਣ ਸਾਰੇ ਪੰਜਾਬ ’ਚ ਭਰਤੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਮੁੜ ਤੋਂ ਕਿਸਾਨ ਸ਼ਕਤੀ ਨੂੰ ਇਕਜੁੱਟ ਅਤੇ ਇਕਮੁੱਠ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ, ਜਿਸ ਪਿੱਛੇ ਕਿਸਾਨ ਸ਼ਕਤੀ ਦਾ ਬਿਖਰਿਆ ਹੋਣਾ ਹੈ, ਇਸ ਦੇ ਲਈ ਉਹ ਪੰਜਾਬ ਦੇ ਸਾਰੇ ਜ਼ਿਲਿ੍ਹਆਂ ’ਚ ਜਾ ਕੇ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ ਤਾਂ ਜੋ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਵਾਈਆਂ ਜਾਣ। ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਕਨਵੀਨਰ ਦਲਵੀਰ ਸਿੰਘ ਨਾਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕਾਹਲੋ, ਬਖਸ਼ੀਸ਼ ਸਿੰਘ ਸੀਨੀਅਰ ਮੀਤ ਵੀ ਆਪਣੇ ਸਾਥੀਆਂ ਸਮੇਤ ਮੀਟਿੰਗ ’ਚ ਸੰਬੋਧਨ ਕਰਦੇ ਹੋਏ ਕਿਸਾਨ ਹਿਤੈਸ਼ੀ ਮਸਲੇ ਉਠਾਏ ਤੇ ਉਨ੍ਹਾਂ ਦੇ ਹੱਲ ਲਈ ਕਿਸਾਨ ਸ਼ਕਤੀ ਨੂੰ ਵੱਡਾ ਕਰਨ ਲਈ ਕਿਸਾਨ ਭਰਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ’ਚ ਜੋਰਾ ਸਿੰਘ ਬਲਬੇੜਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪਰਮਜੀਤ ਸਿੰਘ ਭੁੱਲਰ ਜ਼ਿਲਾ ਮੀਤ ਪ੍ਰਧਾਨ ਫ਼ਿਰੋਜ਼ਪੁਰ, ਬਲਜਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ ਲੱਖੋ ਕੇ ਬਹਿਰਾਮ, ਸੁਖਵਿੰਦਰ ਸਿੰਘ ਸਵਾਈ ਕੇ ਬਲਾਕ ਪ੍ਰਧਾਨ ਮਮਦੋਟ, ਅਮਰਜੀਤ ਸਿੰਘ ਬਲਾਕ ਮੀਤ ਪ੍ਰਧਾਨ ਲੱਖੋ ਕੇ ਬਹਿਰਾਮ, ਜਗਰੂਪ ਸਿੰਘ ਭੁੱਲਰ ਪੰਜਾਬ ਪ੍ਰਧਾਨ ਸਟੂਡੈਂਟ ਵਿੰਗ ਭਾਕਿਯੂ ਸਿੱਧੂਪੁਰ ਵੀ ਆਪਣੀ ਸਾਰੀ ਟੀਮ ਨਾਲ, ਦਵਿੰਦਰ ਸਿੰਘ ਇਕਾਈ ਪ੍ਰਧਾਨ, ਲਖਵੀਰ ਸਿੰਘ ਇਕਾਈ ਪ੍ਰਧਾਨ, ਬਲਕਾਰ ਸਿੰਘ ਖੰਬੇ, ਜਗਜੀਤ ਸਿੰਘ ਬੁੱਟਰ ਇਕਾਈ ਪ੍ਰਧਾਨ, ਹਰਜਿੰਦਰ ਸਿੰਘ ਖਾਲਸਾ, ਨਿਸ਼ਾਨ ਸਿੰਘ ਭੂਰੇ ਕਲਾਂ, ਸੁਰਿੰਦਰ ਸਿੰਘ ਸੋਢੀ ਇਕਾਈ ਪ੍ਰਧਾਨ ਲਾਲਚੀਆਂ, ਗੁਰਮੇਜ ਸਿੰਘ ਇਕਾਈ ਪ੍ਰਧਾਨ ਬੋਹੜੀਆਂ, ਬਲਵੀਰ ਸਿੰਘ ਤਲੇ ਆਲਾ, ਬਲਕਾਰ ਸਿੰਘ ਲੋਦਰਾ, ਗੁਲਾਬ ਸਿੰਘ ਇਕਾਈ ਪ੍ਰਧਾਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button