Punjab

ਕਾਰ ਸਵਾਰ ਔਰਤਾਂ ਨੇ ਲਿਫਟ ਬਹਾਨੇ ਬਜ਼ੁਰਗ ਦੀਆਂ ਵਾਲੀਆਂ ਲਾਹੀਆਂ

ਮੋਰਿੰਡਾ, 1 ਸਤੰਬਰ : ਮੋਰਿੰਡਾ ਕਾਈਨੌਰ ਰੋਡ ਤੇ ਦੋ ਨੌਸਰਬਾਜ ਔਰਤਾਂ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਕਾਰ ਵਿਚ ਲਿਫਟ ਦੇਣ ਦੇ ਬਹਾਨੇ ਉਸ ਨੂੰ ਕੁਝ ਸੁੰਘਾ ਕੇ ਰਸਤੇ ਵਿਚ ਉਸਦੀਆਂ ਲਗਭਗ ਅੱਧਾ ਤੋਲਾ ਸੋਨੇ ਦੀਆਂ ਬਾਲੀਆਂ ਉਤਾਰ ਲਈਆਂ ਗਈਆਂ। ਜਿਸ ਨਾਲ ਪੀੜਤ ਔਰਤ ਦਾ ਲਗਭਗ 50 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਨਗਰ ਨਿਵਾਸੀ ਬਜ਼ੁਰਗ ਪ੍ਰੀਤੋ ਨੇ ਦੱਸਿਆ ਕਿ ਉਹ ਪਿੰਡ ਸਹੇੜੀ ਦੇ ਇੱਕ ਸਤਸੰਗ ਭਵਨ ਵਿਚ ਚੱਲੀ ਸੀ। ਇੱਕ ਸਵਿਫਟ ਕਾਰ ਜਿਸ ਨੂੰ ਇੱਕ ਲੜਕਾ ਚਲਾ ਰਿਹਾ ਸੀ ਅਤੇ ਉਸ ਵਿੱਚ ਦੋ ਔਰਤਾਂ ਬੈਠੀਆਂ ਸਨ, ਉਸ ਕੋਲ ਆ ਕੇ ਰੁਕੀ। ਬਜ਼ੁਰਗ ਪ੍ਰੀਤੋ ਨੇ ਦੱਸਿਆ ਕਿ ਉਨ੍ਹਾਂ ਔਰਤਾਂ ਵੱਲੋਂ ਉਸ ਨੂੰ ਲਿਫਟ ਦੇਣ ਦੇ ਬਹਾਨੇ ਕਾਰ ਵਿਚ ਚੜ੍ਹਾ ਲਿਆ ਗਿਆ ਅਤੇ ਅੱਗੇ ਜਾ ਕੇ ਰਸਤੇ ਵਿਚ ਉਨਾਂ ਔਰਤਾਂ ਵੱਲੋਂ ਜਦੋਂ ਉਸ ਨੂੰ ਉਤਾਰਿਆ ਗਿਆ ਤਾਂ ਤਾਕੀ ਖੋਲਣ ਦੇ ਬਹਾਨੇ ਇੱਕ ਔਰਤ ਵੱਲੋਂ ਉਸ ਦੀਆਂ ਲਗਭਗ ਅੱਧਾ ਤੋਲੇ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ ਗਈਆਂ ਜਿਸ ਦੀ ਉਸ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਪ੍ਰੀਤੋ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button