Punjab

ਕਾਰ ਲੁੱਟ ਦੇ ਮਾਮਲੇ ‘ਚ ਛਾਪੇਮਾਰੀ ਲਈ ਪੁੱਜੀ ਲੁਧਿਆਣਾ ਪੁਲਿਸ ਤੇ ਨਿਹੰਗ ਹੱਥੋਪਾਈ, 4 ਮੁਲਾਜ਼ਮ ਜ਼ਖ਼ਮੀ, ਚਲਾਉਣੀ ਪਈ ਗੋਲ਼ੀ

ਜਗਰਾਓ, 18 ਜਨਵਰੀਬੀਤੀ ਰਾਤ ਜਗਰਾਉਂ ਨੇੜਲੇ ਪਿੰਡ ਕਮਾਲਪੁਰਾ ਵਿੱਚ ਇੱਕ ਕਾਰ ਲੁੱਟ ਦੇ ਮਾਮਲੇ ਵਿੱਚ ਪੁੱਜੀ ਲੁਧਿਆਣਾ ਪੁਲਿਸ ਅਤੇ ਨਿਹੰਗ ਵਿਚਾਲੇ ਟਕਰਾਅ ਹੋ ਗਿਆ। ਪੁਲਿਸ ਅਤੇ ਨਹਿੰਗ ਵਿੱਚ ਹੋਈ ਹੱਥੋਪਾਈ ‘ਚ ਜਿੱਥੇ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਉੱਥੇ ਹੀ ਨਿਹੰਗ ਨੂੰ ਫੜਨ ਗਈ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ। ਹਾਲਾਂਕਿ ਅਜੇ ਤਕ ਪੁਲਿਸ ਵੱਲੋਂ ਗੋਲ਼ੀ ਚਲਾਉਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਪਿੰਡ ਕਮਾਲਪੁਰਾ ਦੇ ਲੋਕਾਂ ਅਨੁਸਾਰ ਪੁਲਿਸ ਵੱਲੋਂ ਨਿਹੰਗ ‘ਤੇ ਗੋਲ਼ੀ ਚਲਾਈ ਗਈ। ਇਸ ਤੋਂ ਇਲਾਵਾ ਘਟਨਾ ਵਾਲੀ ਥਾਂ ‘ਤੇ ਡੁੱਲ੍ਹਿਆ ਦਿਖਾਉਂਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਜ਼ਖ਼ਮੀ ਨਿਹੰਗ ਦਾ ਹੀ ਖੂਨ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਲੁਧਿਆਣਾ ਪੁਲਿਸ ਦੀ ਇਕ ਟੀਮ ਪਿੰਡ ਕਮਾਲਪੁਰਾ ਪੁੱਜੀਜਿੱਥੇ ਉਨ੍ਹਾਂ ਪਿੰਡ ਦੇ ਨਿਹੰਗ ਸਿਮਰਨਜੀਤ ਸਿੰਘ ਨੂੰ ਘੇਰ ਲਿਆ। ਪੁਲਿਸ ਪਾਰਟੀ ਅਤੇ ਨਿਹੰਗ ਵਿਚਾਲੇ ਜ਼ਬਰਦਸਤ ਬਹਿਸ ਤੋਂ ਬਾਅਦ ਹੱਥੋਪਾਈ ਹੋ ਗਈ। ਇਸ ਹੱਥੋਪਾਈ ‘ਚ ਨਿਹੰਗ ਨੇ ਪੁਲਿਸ ਦਾ ਟਾਕਰਾ ਕਰਦਿਆਂ ਕਈ ਮੁਲਾਜ਼ਮ ਜ਼ਖ਼ਮੀ ਕਰ ਦਿੱਤੇਪਿੰਡ ਵਾਸੀਆਂ ਅਨੁਸਾਰ ਪੁਲਿਸ ਨੂੰ ਅਖੀਰ ਗੋਲ਼ੀ ਚਲਾਉਣੀ ਪਈ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਕੇ ਪੁਲਿਸ ਨੇ ਗੱਡੀ ‘ਚ ਪਾ ਲਿਆ। ਪਿੰਡ ਦੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੇ ਤਾਂ ਪੁਲਿਸ ਨੇ ਨਿਹੰਗ ਸਿਮਰਨਜੀਤ ਸਿੰਘ ਨੂੰ ਆਪਣੀ ਗੱਡੀ ‘ਚ ਕਾਬੂ ਕੀਤਾ ਹੋਇਆ ਸੀ। ਪਿੰਡ ਵਾਸੀਆਂ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਨੇ ਗੋਲੀ ਚਲਾਈ ਜਿਸ ਕਰਕੇ ਨਿਹੰਗ ਸਿੰਘ ਜ਼ਖ਼ਮੀ ਹੋਇਆ ਹੈ। ਇਸ ਸਬੰਧੀ ਥਾਣਾ ਹਠੂਰ ਦੇ ਮੁਖੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਲੁਧਿਆਣਾ ਪੁਲਿਸ ਬੀਤੀ ਰਾਤ ਕਾਰ ਲੁੱਟ ਦੇ ਮਾਮਲੇ ‘ਚ ਨਹਿੰਗ ਸਿਮਰਨਜੀਤ ਸਿੰਘ ਨੂੰ ਫੜਨ ਆਈ ਸੀ ਜਿਸ ਦੌਰਾਨ ਉਸ ਵੱਲੋਂ ਪੁਲਿਸ ਨਾਲ ਹੱਥੋਪਾਈ ਕਰਦਿਆਂ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾਹਠੂਰ ਪੁਲਿਸ ਲੁਧਿਆਣਾ ਹਸਪਤਾਲ ਦਾਖਲ ਮੁਲਾਜ਼ਮਾਂ ਦਾ ਬਿਆਨ ਕਲਮਬੰਦ ਕਰਨ ਲਈ ਜਾ ਰਹੀ। ਪੁਲਿਸ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਉਹ ਇਸ ਸਬੰਧੀ ਜਾਂਚ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button