Punjab

ਕਾਰ ਤੇ ਛੋਟੇ ਹਾਥੀ ਦੀ ਟੱਕਰ ਦੌਰਾਨ ਦੋ ਜ਼ਖਮੀ

ਕਰਤਾਰਪੁਰ, 19 ਅਗਸਤ : ਕੌਮੀ ਮਾਰਗ ਸਥਿਤ ਜੰਗੇ ਆਜ਼ਾਦੀ ਯਾਦਗਾਰ ਨੇੜੇ ਕਾਰ ਤੇ ਛੋਟਾ ਹਾਥੀ ਵਿਚਾਲੇ ਹੋਈ ਟੱਕਰ ’ਚ ਦੋ ਵਿਅਕਤੀ ਜ਼ਖਮੀ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਲਟੋ ਚਾਲਕ ਹਰਜੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਸਠਿਆਲਾ ਜ਼ਿਲ੍ਹਾ ਅੰਮ੍ਰਿਤਸਰ ਆਪਣੇ ਪਰਿਵਾਰ ਸਮੇਤ ਜਲੰਧਰ ਸਥਿਤ ਵੰਡਰਲੈਂਡ ਤੋਂ ਵਾਪਸ ਜਾ ਰਿਹਾ ਸੀ। ਜੰਗੇ ਆਜ਼ਾਦੀ ਯਾਦਗਾਰ ਨੇੜੇ ਪੁੱਜਣ ’ਤੇ ਪਿੱਛੋਂ ਆ ਰਹੇ ਛੋਟੇ ਹਾਥੀ ਨੇ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਕਾਰ ਸਵਾਰ ਪਰਿਵਾਰ ਬਚ ਗਿਆ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਛੋਟਾ ਹਾਥੀ, ਜਿਸ ਨੂੰ ਲੁਧਿਆਣਾ ਵਾਸੀ ਚਾਲਕ ਵਿਜੇ ਸਿੰਘ ਚਲਾ ਰਿਹਾ ਤੇ ਨਾਲ ਉਸ ਦਾ ਚਚੇਰਾ ਭਰਾ ਸਵਰਨਜੀਤ ਸਨ, ਹਾਦਸੇ ਦੌਰਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਹਾਦਸੇ ਚ ਨੁਕਸਾਨੀਆਂ ਦੋਵੇਂ ਗੱਡੀਆਂ ਨੂੰ ਆਪਣੇ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।

Related Articles

Leave a Reply

Your email address will not be published. Required fields are marked *

Back to top button