Punjab

ਕਾਰ ਤੇ ਇਲੈਕਟ੍ਰਿਕ ਸਕੂਟਰ ਦੀ ਟੱਕਰ ’ਚ ਇਕ ਦੀ ਮੌਤ

ਬਾਲ ਕਿਸ਼ਨ

ਫਿਰੋਜ਼ਪੁਰ, 10 ਅਕਤੂਬਰ : ਫਿਰੋਜ਼ਪੁਰ ਜ਼ੀਰਾ ਰੋਡ ’ਤੇ ਇਕ ਆਲਟੋ ਕਾਰ ਅਤੇ ਇਲੈਕਟ੍ਰਿਕ ਸਕੂਟਰੀ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਆਲਟੋ ਕਾਰ ਚਾਲਕ ਖਿਲਾਫ 106 (1), 324 (4), 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਸਿੰਘ ਜੋਸਨ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਭਾਲਾ ਫਰਾਇਆ ਮੱਲ ਨੇ ਦੱਸਿਆ ਕਿ ਮਿਤੀ 9 ਅਕਤੂਬਰ 2025 ਨੂੰ ਉਸ ਦਾ ਪਿਤਾ ਬਖਸ਼ੀਸ਼ ਸਿੰਘ (48 ਸਾਲ) ਜੋ ਇਲੈਕਟ੍ਰਿਕ ਸਕੂਟਰੀ ’ਤੇ ਆਪਣੇ ਪਿੰਡ ਤੋਂ ਕਿਸੇ ਕੰਮ ਸਬੰਧੀ ਡੀਸੀ ਦਫਤਰ ਨੂੰ ਜਾ ਰਿਹਾ ਸੀ ਤੇ ਪਿੱਛੇ ਉਹ ਵੀ ਆਪਣੀ ਕਾਰ ਨੰਬਰ ਪੀਬੀ 05 ਡਬਲਯੂ 7232 ’ਤੇ ਫਿਰੋਜ਼ਪੁਰ ਵਿਖੇ ਆਪਣੀ ਦੁਕਾਨ ਦਾ ਸਮਾਨ ਲੈਣ ਲਈ ਜਾ ਰਿਹਾ ਸੀ। ਜਦ ਉਹ ਗੁਰਦੁਆਰਾ ਬਖਸ਼ੀਸ਼ ਧਾਮ ਜ਼ੀਰਾ ਫਿਰੋਜ਼ਪੁਰ ਰੋਡ ਦੇ ਕਰੀਬ 50 ਮੀਟਰ ਪਿੱਛੇ ਸੀ, ਉਸ ਵਕਤ ਇਕ ਆਲਟੋ ਕਾਰ ਨੰਬਰ ਪੀਬੀ 29 ਜੀ 5623 ਜ਼ੀਰਾ ਸਾਇਡ ਤੋਂ ਤੇਜ਼ ਰਫਤਾਰ ਨਾਲ ਲਾਪ੍ਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਉਸ ਦੇ ਪਿਤਾ ਦੀ ਇਲੈਕਟ੍ਰਿਕ ਸਕੂਟਰੀ ਦੇ ਉਪਰ ਚੜ੍ਹ ਗਈ ਤੇ ਘਸੀਟ ਕੇ ਕਰੀਬ 15-20 ਕਦਮ ਦੂਰ ਲੈ ਗਈ। ਸੰਦੀਪ ਸਿੰਘ ਜੋਸਨ ਨੇ ਦੱਸਿਆ ਲੋਕਾਂ ਦੇ ਇਕੱਠ ਨੇ ਕਾਰ ਦੇ ਡਰਾਈਵਰ ਨੂੰ ਫੜ ਲਿਆ। ਜਿਸ ਦੀ ਪਛਾਣ ਨਵਦੀਪ ਸਿੰਘ ਉਰਫ ਕਾਲਾ ਪੁੱਤਰ ਧਰਮਿੰਦਰ ਸਿੰਘ ਵਾਸੀ ਚੱਕ ਸੁੱਕੜ ਥਾਣਾ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਖਸ਼ੀਸ਼ ਸਿੰਘ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾਕਟਰ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਚਸੀ ਲਵ ਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button