
ਗੁਰਦਾਸਪੁਰ, 27 ਫਰਵਰੀ- ਦੀਨਾਨਗਰ ਥਾਣੇ ਦੀ ਪੁਲਿਸ ਨੇ ਦੋ ਕਾਰ ਸਵਾਰਾਂ ਨੂੰ ਹੈਰੋਇਨ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਨਾਲ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ ਵਾਹਨਾਂ ਦੀ ਜਾਂਚ ਕਰ ਰਹੀ ਸੀ। ਪੁਲਿਸ ਨੇ ਪਠਾਨਕੋਟ ਤੋਂ ਆ ਰਹੀ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ। ਤਲਾਸ਼ੀ ਦੌਰਾਨ ਕਾਰ ਦੇ ਡੈਸ਼ਬੋਰਡ ਤੇ ਰੱਖੇ ਇੱਕ ਡੱਬੇ ਵਿਚੋਂ 17 ਗ੍ਰਾਮ ਹੈਰੋਇਨ ਅਤੇ ਇਕ ਬਿਨਾਂ ਮਾਰਕਾ ਪਿਸਤੌਲ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਅਵਿਨਾਸ਼ ਸਿੰਘ ਵਾਸੀ ਸ਼ੇਖਪੁਰਾ ਮਾਜਰੀ, ਨਾਰਨੌਟ ਜੈਮਲ ਸਿੰਘ ਅਤੇ ਹਰਸ਼ ਸੈਣੀ ਵਾਸੀ ਕਾਂਸ਼ੀ ਬਰਮਾ, ਨਾਰਨੌਟ ਜੈਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



