National
ਕਸ਼ਮੀਰ ‘ਚ ਅੱਤਵਾਦ ਨੂੰ ਖਤਮ ਕਰਨ ਦੀ ਪੁੱਠੀ ਗਿਣਤੀ ਸ਼ੁਰੂ, ਹੁਣ ਸ਼ੋਪੀਆ ਤੇ ਕੁਲਗਾਮ ‘ਚ ਕੀਤੀ ਗਈ ਕਾਰਵਾਈ; ਦੋ ਹੋਰ ਅੱਤਵਾਦੀਆਂ ਦੇ ਘਰ ਤਬਾਹ

ਸ਼੍ਰੀ ਨਗਰ, 26 ਅਪ੍ਰੈਲ-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲ ਕਸ਼ਮੀਰ ‘ਚੋਂ ਅੱਤਵਾਦੀਆਂ ਦੇ ਸਾਰੇ ਨਿਸ਼ਾਨਾਂ ਦਾ ਸਫਾਇਆ ਕਰਨਾ ਚਾਹੁੰਦੇ ਹਨ। ਕੁਲਗਾਮ ਅਤੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਹਨ। ਸੁਰੱਖਿਆ ਬਲਾਂ ਨੇ ਕੁਲਗਾਮ ਦੇ ਮਤਲਾਹਮਾ ‘ਚ ਅੱਤਵਾਦੀ ਜ਼ਾਕਿਰ ਅਹਿਮਦ ਗਨੀਆ ਦੇ ਘਰ ਨੂੰ ਤਬਾਹ ਕਰ ਦਿੱਤਾ ਹੈ। ਇਹ ਅੱਤਵਾਦੀ 2023 ਤੋਂ ਇੱਥੇ ਸਰਗਰਮ ਸੀ।ਦੂਜੇ ਪਾਸੇ ਸ਼ੋਪੀਆਂ ਦੇ ਛੋਟੇਪੁਰਾ ‘ਚ ਅੱਤਵਾਦੀ ਸ਼ਾਹਿਦ ਅਹਿਮਦ ਕੁਟੇ ਦੇ ਘਰ ਨੂੰ ਢਾਹ ਦਿੱਤਾ ਗਿਆ ਹੈ। ਉਹ 2022 ਤੋਂ ਇੱਥੇ ਸਰਗਰਮ ਸੀ।



