
ਪਟਿਆਲਾ, 16 ਅਗਸਤ : ਆ਼ਜਾਦੀ ਦਿਹਾੜੇ ਦੀ ਰਾਤ ਸ਼ਹਿਰ ਦੇ 22 ਨੰਬਰ ਫਾਟਕ ਵਿਖੇ ਸਥਿਤ ਸਟਰੀਟ ਕਲੱਬ ਵਿਚ ਨੌਜਵਾਨਾਂ ਵਲੋਂ ਇਕ ਬਾਊਂਸਰ ’ਤੇ ਗੋਲੀਆਂ ਚਲਾ ਦਿੱਤੀਆਂ। ਨੌਜਵਾਨ ਵਲੋਂ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨਾਂ ਵਿਚੋਂ ਇਕ ਗੋਲੀ ਬਾਊਂਸਰ ਦੀ ਬਾਂਹ ਤੇ ਦੂਸਰੀ ਵੱਖੀ ਨਾਲ ਖੈਹ ਕੇ ਲੰਘ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਿਵਲ ਲਾਇਲ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਜਖਮੀ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕਲੱਬ ਵਿਚ ਹੋਈ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ,ਜਿਸ ਵਿਚ ਗੋਲੀਆਂ ਚਲਾਉਂਦਾ ਨੌਜਵਾਨ ਤੇ ਉਸਦੇ ਸਾਥੀ ਵੀ ਨਜ਼ਰ ਆ ਰਹੇ ਹਨ।



