
ਪਟਿਆਲਾ, 30 ਜੁਲਾਈ : ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਮਾਮਲੇ ਦੀ ਵਿਭਾਗੀ ਜਾਂਚ ਪੂਰੀ ਹੋ ਗਈ ਹੈ। ਇਹ ਵਿਭਾਗੀ ਜਾਂਚ ਐਸਐਸਪੀ ਵਰੁਣ ਸ਼ਰਮਾ ਵਲੋਂ ਕੀਤੀ ਗਈ ਹੈ। ਇਸ ਮਾਮਲੇ ‘ਚ ਨਾਮਜ਼ਦ ਚਾਰ ਇੰਸਪੈਕਟਰ ਤੇ ਦੋ ਹੋਰ ਮੁਲਾਜ਼ਮਾਂ ਦੀਆਂ ਤਿੰਨ ਸਾਲ ਦੀਆਂ ਸੇਵਾਵਾਂ ‘ਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਤਿੰਨ ਸਾਲ ਦੌਰਾਨ ਨਾ ਤਾਂ ਤਰੱਕੀ ਮਿਲੇਗੀ ਤੇ ਨਾ ਹੀ ਕੋਈ ਭੱਤਾ ਜਾਂ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਦੌਰਾਨ ਪੁਲਿਸ ਕਰਮਚਾਰੀ ਮੁਅੱਤਲ ਰਹਿਣਗੇ ਤੇ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਪੋਸਟਿੰਗ ਰਹੇਗੀ।



