Punjab

ਕਰਤਾਰਪੁਰ ਕੋਰੀਡੋਰ ਵੀ ਭਾਰਤ ਨੇ ਕੀਤਾ ਬੰਦ

60 ਸ਼ਰਧਾਲੂ ਮੁੜੇ ਵਾਪਸ

ਗੁਰਦਾਸਪੁਰ , 7 ਮਈ 2025 : ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਭਾਰਤ ਵਾਲੇ ਪਾਸੇ ਚੈੱਕ ਪੋਸਟ ਤੋ ਹੀ ਵਾਪਸ ਭੇਜ ਦਿੱਤਾ ਗਿਆ -,, ਸਵੇਰ ਤੋ ਉਡੀਕ ਕਰ ਰਹੇ ਸਨ ਲੋਕ ਪਾਕਿਸਤਾਨ ਜਾ ਕੇ ਦਰਸ਼ਨ ਕਰਨ ਲਈ ,, ਭਾਰਤੀ ਅਧਿਕਾਰੀਆਂ ਨੇ ਕਿਹਾ ਓਹਨਾ ਦੀ ਸੁਰੱਖਿਆ ਲਈ ਹੀ ਇਹ ਫ਼ੈਸਲਾ ਲਿਆ ਹੈ ਕਿ ਅੱਜ ਸੰਗਤ ਪਾਕਿਸਤਾਨ ਦਰਸ਼ਨ ਨਹੀਂ ਜਾਣਗੇ। ਉਹਨਾਂ ਨੂੰ ਇੰਟਰਨੈਸ਼ਨਲ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ । ਉੱਥੇ ਹੀ ਅੱਜ 491 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਸੀ ਜਦਕਿ ਸਵੇਰ ਤੋ ਸੰਗਤ ਵੀ ਘੱਟ ਹੀ ਆਈ ਲੇਕਿਨ ਜੋ ਵੀ ਆਇਆ ਉਹਨਾਂ ਨੂੰ ਆਗੇ ਨਹੀਂ ਜਾਣ ਦਿੱਤਾ ਗਿਆ ਹੈ । ਜਾਣਕਾਰੀ ਅਨੁਸਾਰ ਹੁਣ ਤੱਕ 60 ਸ਼ਰਧਾਲੂ ਵਾਪਸ ਭੇਜ ਦਿੱਤੇ ਗਏ ਹਨ ਜਿਨਾਂ ਵੱਲੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨੇ ਸਨ।

Related Articles

Leave a Reply

Your email address will not be published. Required fields are marked *

Back to top button