National

ਕਰਜ਼ੇ ਤੇ ਆਰਥਿਕ ਤੰਗੀ ਕਾਰਨ 5 ਬੱਚਿਆਂ ਸਣੇ ਖ਼ੁਦ ਨੂੰ ਲਾਇਆ ਫਾਹਾ

ਲਟਕਦੇ ਵੱਡੇ ਪੁੱਤਰ ਨੇ ਇੰਝ ਕੱਢਿਆ ਛੋਟੇ ਭਰਾ ਨੂੰ ਮੌਤ ਦੇ ਮੂੰਹ ’ਚੋਂ

ਮੁਜ਼ੱਫਰਪੁਰ, 16 ਦਸੰਬਰ : ਮੁਜ਼ੱਫਰਪੁਰ ਜ਼ਿਲ੍ਹੇ ਦੇ ਨਵਲਪੁਰ ਮਿਸ਼ਰੌਲੀਆ ਵਿਚ ਸੋਮਵਾਰ ਸਵੇਰੇ ਇਕ ਪਿਤਾ ਨੇ ਪੰਜ ਬੱਚਿਆਂ ਨਾਲ ਫਾਹਾ ਲੈ ਲਿਆ। ਇਸ ਘਟਨਾ ਵਿਚ ਪਿਤਾ ਅਤੇ ਉਸ ਦੀਆਂ ਤਿੰਨ ਧੀਆਂ ਦੀ ਮੌਤ ਹੋ ਗਈ, ਜਦਕਿ ਇਕ ਪੁੱਤਰ ਬਚ ਗਿਆ। ਫਾਹਾ ਢਿੱਲਾ ਪੈਣ ਕਾਰਨ ਵੱਡਾ ਪੁੱਤਰ ਬਚ ਗਿਆ ਤੇ ਉਸਨੇ ਆਪਣੇ ਛੋਟੇ ਭਰਾ ਨੂੰ ਵੀ ਮੌਤ ਦੇ ਮੂੰਹ ’ਚੋਂ ਕੱਢ ਲਿਆਂਦਾ। ਬੱਚਾ ਭੱਜ ਕੇ ਬਾਹਰ ਗਿਆ ਤੇ ਗੁਆਂਢੀਆਂ ਨੂੰ ਬੁਲਾਇਆ ਪਰ ਉਦੋਂ ਤੱਕ ਤਿੰਨੇ ਧੀਆਂ ਅਤੇ ਪਿਤਾ ਦੀ ਮੌਤ ਹੋ ਚੁੱਕੀ ਸੀ। ਪਤਾ ਲੱਗਾ ਹੈ ਕਿ 40 ਸਾਲਾ ਅਮਰਨਾਥ ਰਾਮ ਦੀ ਪਤਨੀ ਦੀਪਾ ਦੇਵੀ ਦੀ ਬੀਤੇ ਫਰਵਰੀ ਮਹੀਨੇ ਵਿਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਦੀਪਾ ਦੇਵੀ ਨੇ ਕੁਝ ਲੋਕਾਂ ਤੋਂ ਕਰਜ਼ਾ ਲਿਆ ਸੀ। ਅਮਰਨਾਥ ਨੇ ਮੂਲ ਰਕਮ ਵਾਪਸ ਕਰ ਦਿੱਤੀ ਸੀ ਪਰ ਕਰਜ਼ਾ ਦੇਣ ਵਾਲੇ ਲੋਕ ਵਿਆਜ ਲਈ ਦਬਾਅ ਬਣਾ ਰਹੇ ਸਨ। ਛੇ ਮਹੀਨੇ ਪਹਿਲਾਂ ਉਸ ਦਾ ਸੱਜਾ ਹੱਥ ਟੁੱਟ ਗਿਆ ਸੀ, ਜਿਸ ਕਾਰਨ ਉਹ ਰਾਜਮਿਸਤਰੀ ਦਾ ਕੰਮ ਨਹੀਂ ਕਰ ਸਕਿਆ। ਆਰਥਿਕ ਤੰਗੀ, ਬੱਚਿਆਂ ਦੀ ਜ਼ਿੰਮੇਵਾਰੀ ਅਤੇ ਇਕੱਲੇਪਣ ਨੇ ਉਸ ਨੂੰ ਤੋੜ ਦਿੱਤਾ ਸੀ। ਮਰਨ ਵਾਲਿਆਂ ’ਚ ਅਮਰਨਾਥ ਰਾਮ, ਧੀਆਂ ਰਾਧਾ ਕੁਮਾਰੀ (11), ਰਾਧਿਕਾ (9) ਅਤੇ ਸ਼ਿਵਾਨੀ (7) ਸ਼ਾਮਲ ਹਨ। ਛੇ ਸਾਲਾ ਪੁੱਤਰ ਸ਼ਿਵਮ ਕੁਮਾਰ ਤੇ ਚਾਰ ਸਾਲਾ ਅਭਿਰਾਜ ਉਰਫ਼ ਚੰਦਨ ਕੁਮਾਰ ਦੀ ਜਾਨ ਬਚ ਗਈ। ਬੱਚੇ ਸ਼ਿਵਮ ਨੇ ਦੱਸਿਆ ਕਿ ਐਤਵਾਰ ਦੀ ਰਾਤ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਤੇ ਸਾਰੇ ਸੌਣ ਗਏ। ਪਿਤਾ ਕਰੀਬ ਸਾਢੇ ਤਿੰਨ ਵਜੇ ਜਾਗੇ ਅਤੇ ਪਖਾਨੇ ਗਏ। ਆਉਣ ਤੋਂ ਬਾਅਦ ਚਾਰ ਵਜੇ ਸਾਰਿਆਂ ਨੂੰ ਜਗਾਇਆ। ਕਿਹਾ, ਹੁਣ ਹੋ ਗਿਆ, ਬਹੁਤ ਜੀਵਨ ਜਿਊ ਲਿਆ। ਇਹ ਕਹਿ ਕੇ ਚਾਚਾ ਦੇ ਕਮਰੇ ਵਿਚ ਲੈ ਗਏ। ਉੱਥੇ ਮਾਂ ਦੀਆਂ ਤਿੰਨ ਸਾੜ੍ਹੀਆਂ ਲੈ ਕੇ ਇਕ ਫਾਹਾ ਬਣਾਇਆ ਤੇ ਸਭ ਤੋਂ ਨਾਲ ਬੰਨ੍ਹ ਦਿੱਤਾ।

Related Articles

Leave a Reply

Your email address will not be published. Required fields are marked *

Back to top button