Punjab

ਕਮੇਟੀ ਦੇ ਪ੍ਰਧਾਨ ਨਾਲ ਝਗੜੇ ਤੋਂ ਬਾਅਦ ਪੁਜਾਰੀ ਨੇ ਖ਼ੁਦ ਨੂੰ ਲਾਈ ਅੱਗ, ਹਸਪਤਾਲ ਦਾਖ਼ਲ

ਜਲੰਧਰ, 7 ਜੂਨ : ਸ਼ਹੀਦ ਊਧਮ ਸਿੰਘ ਨਗਰ ਵਿਚ ਸਥਿਤ ਰਾਧੇ ਕ੍ਰਿਸ਼ਨ ਮੰਦਰ ’ਚ ਸ਼ਨਿਚਰਵਾਰ ਸਵੇਰੇ ਪੁਜਾਰੀ ਤੇ ਪ੍ਰਬੰਧਕ ਕਮੇਟੀ ਦੇ ਮੁਖੀ ਵਿਚਕਾਰ ਝਗੜਾ ਹੋ ਗਿਆ। ਦੋਵਾਂ ਵਿਚਕਾਰ ਝਗੜਾ ਏਨਾ ਵੱਧ ਗਿਆ ਕਿ ਪੁਜਾਰੀ ਨੇ ਨਿਰਾਸ਼ਾ ਕਾਰਨ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਘਟਨਾ ਵਿਚ ਜ਼ਖ਼ਮੀ ਪੁਜਾਰੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਪੁਜਾਰੀ ਦੀ ਪਛਾਣ ਸ਼ਿਵ ਦਿਆਲ ਵਜੋਂ ਹੋਈ ਹੈ ਜੋ ਕਿ 40 ਫ਼ੀਸਦ ਸੜ ਗਿਆ ਹੈ। ਇਸ ਦੌਰਾਨ ਪੁਜਾਰੀ ਨੇ ਪ੍ਰਬੰਧਨ ਕਮੇਟੀ ਦਾ ਨਾਮ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਛੱਠ ਪੂਜਾ ਦੌਰਾਨ ਪੁਜਾਰੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਘਰ ਜਾਣ ਲਈ ਛੁੱਟੀ ਪੱਤਰ ਦੇ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਜਲੰਧਰ ਵਾਪਸ ਆਇਆ ਤਾਂ ਪ੍ਰਬੰਧਕ ਕਮੇਟੀ ਦੇ ਮੁਖੀ ਨੇ ਉਸ ਨੂੰ ਮੰਦਰ ’ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਦੂਜੇ ਮੈਂਬਰਾਂ ਦੇ ਘਰ ਗਿਆ ਤੇ ਨੌਕਰੀ ਦੀ ਬੇਨਤੀ ਕੀਤੀ। ਇਸ ਮਾਮਲੇ ਨੂੰ ਲੈ ਕੇ ਪੁਜਾਰੀ ਤੇ ਮੁਖੀ ਵਿਚਕਾਰ ਝਗੜਾ ਹੋ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਪੁਜਾਰੀ ਨੂੰ ਹੁਣ ਸ਼ਰਤਾਂ ਦੇ ਆਧਾਰ ‘ਤੇ ਕੰਮ ਕਰਨ ਲਈ ਕਿਹਾ ਜਾ ਰਿਹਾ ਸੀ। ਓਧਰ ਪ੍ਰਬੰਧਕ ਕਮੇਟੀ ਮੈਂਬਰ ਪਵਨ ਕੁਮਾਰ ਨੇ ਦੱਸਿਆ ਕਿ ਪੁਜਾਰੀ ਬਿਨਾਂ ਦੱਸੇ ਛੁੱਟੀ ’ਤੇ ਗਿਆ ਸੀ ਤੇ ਹੁਣ ਅਸੀਂ ਕਿਹਾ ਕਿ ਕੁੱਝ ਸ਼ਰਤਾਂ ’ਤੇ ਕੰਮ ਕਰਨਾ ਪਵੇਗਾ। ਇਸੇ ਗੱਲ ਨੂੰ ਲੈ ਕੇ ਉਹ ਝਗੜਾ ਕਰਨ ਲੱਗ ਪਿਆ।

Related Articles

Leave a Reply

Your email address will not be published. Required fields are marked *

Back to top button