Punjab

ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ‘ਚ ਸ਼ੱਕੀ ਹਾਲਾਤ ਵਿੱਚ ਮੌਤ, ਪਿੰਡ ‘ਚ ਸੋਗ ਦੀ ਲਹਿਰ

ਕਪੂਰਥਲਾ, 26 ਜੂਨ : ਸਬ ਡਵੀਜ਼ਨ ਭੁਲੱਥ ਵਿਚ ਪੈਂਦੇ ਕਸਬਾ ਨਡਾਲਾ ਦੇ ਪਿੰਡ ਤਲਵੰਡੀ ਪੁਰਦਲ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ, ਜਿੱਥੇ ਉਸਨੂੰ ਇਕ ਗੰਭੀਰ ਬਿਮਾਰੀ ਨੇ ਘੇਰ ਲਿਆ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਜਿਸਦੇ ਚੱਲਦੇ ਜਿੱਥੇ ਪਰਿਵਾਰ ਵੱਡੇ ਸਦਮੇ ਵਿਚ ਹੈ ਉੱਥੇ ਹੀ ਪਿੰਡ ਵਿਚ ਵੀ ਗਮਗੀਨ ਮਾਹੌਲ ਹੈ। ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਨੂੰ ਦੇਹ ਨੂੰ ਭਾਰਤ ਲਿਆਉਂਣ ਲਈ ਯਤਨ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button