Punjab

ਕਪੂਰਥਲਾ ‘ਚ ASI ਨੂੰ ਲੱਗੀ ਗੋਲ਼ੀ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ EVM ਮਸ਼ੀਨ ਸਟੋਰ ‘ਤੇ ਸੀ ਤਾਇਨਾਤ

ਕਪੂਰਥਲਾ, 4 ਅਪਰੈਲ-ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਪੰਜਾਬ ਪੁਲਿਸ ਦੇ ਇਕ ਏਐਸਆਈ ਨੂੰ ਗੋਲ਼ੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਏਐਸਆਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਈਵੀਐਮ ਮਸ਼ੀਨ ਸਟੋਰ ਦੀ ਸੁਰੱਖਿਆ ‘ਚ ਤਾਇਨਾਤ ਸੀ। ਏਐਸਆਈ ਦੀ ਪਛਾਣ ਨਰਿੰਦਰਜੀਤ ਸਿੰਘ ਭੰਗੂ ਦੇ ਤੌਰ ‘ਤੇ ਹੋਈ ਹੈ। ਇਸ ਘਟਨਾ ਦੀ ਪੁਸ਼ਟੀ ਐਸ-ਡੀ ਸਰਬਜੀਤ ਰਾਏ ਤੇ ਡੀਐਸਪੀ ਸਬ-ਡਿਵੀਜ਼ਨ ਦੀਪਕਰਨ ਸਿੰਘ ਨੇ ਕੀਤੀ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ‘ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਸੁਰੱਖਿਆ ਦੇ ਮਾਮਲੇ ‘ਚ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਵਿਚ ਸੁਰੱਖਿਆ ਦੇ ਪ੍ਰਸ਼ਨਾਂ ਨੂੰ ਉਭਾਰਦੀਆਂ ਹਨ।

Related Articles

Leave a Reply

Your email address will not be published. Required fields are marked *

Back to top button