
ਨਿਹਾਲ ਸਿੰਘ ਵਾਲਾ, 8 ਮਾਰਚ- ਕੌਮਾਤਰੀ ਮਹਿਲਾ ਦਿਵਸ ‘ਤੇ ਨਿਹਾਲ ਸਿੰਘ ਵਾਲਾ ‘ਚ ਔਰਤਾਂ ਵੱਲੋਂ ਇਕੱਤਰ ਹੋ ਕਿ ਰਾਮਪੁਰਾ ਫੂਲ ਤੋਂ ਆਪ ਦੇ ਵਿਧਾਇਕ ਬਲਕਾਰ ਸਿੰਘ ਦਾ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਰੋਸ ਮੁਜ਼ਹਾਰਾ ਕਰ ਰਹੀਆਂ ਔਰਤਾਂ ਦੀ ਅਗਵਾਈ ਕਰ ਰਹੇ ਮਹਿੰਦਰਪਾਲ ਪੱਤੋ ਹੀਰਾ ਸਿੰਘ ਨੇ ਦੱਸਿਆ ਕਿ ਪਿਛਲੇ ਸ਼ੋਸ਼ਲ ਮੀਡੀਆ ‘ਤੇ ਕਥਿਤ ਆਡੀਓ ਵਾਇਰਲ ਹੋਣ ਤੋਂ ਬਾਅਦ ਰੋਸ ਵਜੋਂ ਪੁਤਲਾ ਫੂਕਿਆ ਗਿਆ। ਇਸ ਰੋਸ ਮੁਜ਼ਹਾਰੇ ਦੌਰਾਨ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਵੱਲੋਂ ਬਲਕਾਰ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ।



