Punjab

ਓਵਰ ਲੋਡ ਟਰੈਕਟਰ ਟਰਾਲੀ ਤੇ ਛੋਟੇ ਹਾਥੀ ਦੀ ਜ਼ਬਰਦਸਤ ਟੱਕਰ, 1 ਦੀ ਮੌਤ ਤੇ 2 ਜ਼ਖਮੀਂ; ਮਾਮਲਾ ਦਰਜ

ਗੁਰੂਹਰਸਹਾਏ, 5 ਜੁਲਾਈ : ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਕਿਲੀ ਵਾਲਾ ਮੋੜ ਕੋਲ ਝੋਨੇ ਪੀ ਪਰਾਲੀ ਨਾਲ ਓਵਰਲੋਡ ਟਰੈਕਟਰ ਟਰਾਲੀ ਅਤੇ ਇਕ ਛੋਟਾ ਹਾਥੀ, ਜਿਸ ਵਿਚ ਡੰਗਰ ਸਨ, ਦੀ ਆਪਸ ਵਿਚ ਟੱਕਰ ਹੋ ਗਈ। ਜਿਸ ਦੇ ਚੱਲਦੇ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀਂ ਅਤੇ ਛੋਟੇ ਹਾਥੀ ਵਿਚ ਲੱਦੇ ਹੋਏ ਡੰਗਰਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਲੱਖੋਕੇ ਬਹਿਰਾਮ ਪੁਲਿਸ ਨੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਖਿਲਾਫ 106 (1), 281, 125 (ਏ), 125 (ਬੀ), 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲਵਪ੍ਰੀਤ ਪੁੱਤਰ ਜੋਗਿੰਦਰ ਵਾਸੀ ਖਾਈ ਫੇਮੇ ਕੀ ਨੇ ਦੱਸਿਆ ਕਿ ਮਿਤੀ 4 ਜੁਲਾਈ 2025 ਨੂੰ ਉਸ ਦਾ ਪਿਤਾ ਆਪਣੇ ਛੋਟਾ ਹਾਥੀ ਨੰਬਰ ਪੀਬੀ 65 ਆਰ 4136 ’ਤੇ ਮੱਝਾਂ ਡਰੰਗ ਲੋਡ ਕਰਕੇ ਹਿੰਦੂਮਲ ਕੋਟ ਤੋਂ ਫਿਰੋਜ਼ਪੁਰ ਆ ਰਿਹਾ ਸੀ। ਜਦ ਕਿਲੀ ਵਾਲੇ ਮੋੜ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਟਰੈਕਟਰ ਆਈਸ਼ਰ 557 ਨੰਬਰ ਆਰਜੇ 13 ਆਰਐੱਫ 4004 ਸਮੇਤ ਟਰਾਲੀ, ਜਿਸ ਵਿਚ ਝੋਨੇ ਦੀ ਪਰਾਲੀ ਦੀਆਂ ਉਵਰਲੋਡ ਗੱਠਾਂ ਲੋਡ ਸੀ, ਟਰਾਲੀ ’ਤੇ ਕੋਈ ਲਾਈਟ ਨਹੀਂ ਲਗਾਈ ਹੋਈ ਸੀ ਤੇ ਤੇਜ਼ ਅਤੇ ਲਾਪ੍ਰਵਾਹੀ ਨਾਲ ਆ ਰਿਹਾ ਸੀ। ਲਵਪ੍ਰੀਤ ਨੇ ਦੱਸਿਆ ਕਿ ਹਨੇਰਾ ਹੋਣ ਕਾਰਨ ਉਸ ਦੇ ਪਿਤਾ ਦਾ ਛੋਟਾ ਹਾਥੀ ਟਰਾਲੀ ਦੀ ਸਾਈਡ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੇ ਪਿਤਾ ਜੋਗਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਖਵਿੰਦਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਮੱਝਾਂ ਡੰਗਰ ਕੱਟਾ ਵੀ ਮੌਕੇ ’ਤੇ ਹੀ ਮੌਕੇ ’ਤੇ ਹੀ ਖਤਮ ਹੋ ਗਿਆ ਸੀ ਅਤੇ ਛੋਟੇ ਹਾਥੀ ਦਾ ਵੀ ਕਾਫੀ ਨੁਕਸਾਨ ਹੋ ਗਿਆ। ਲਵਪ੍ਰੀਤ ਨੇ ਦੱਸਿਆ ਕਿ ਅਣਪਛਾਤਾ ਟਰੈਕਟਰ ਆਈਸ਼ਰ ਦਾ ਡਰਾਈਵਰ ਹਨ੍ਹੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button