Punjab

ਐੱਨਸੀਬੀ ਨੇ ਮਸ਼ਹੂਰ ਪੰਜਾਬੀ ਗਾਇਕ ਨਸ਼ਾ ਤਸਕਰੀ ਮਾਮਲੇ ’ਚ ਕੀਤਾ ਗ੍ਰਿਫ਼ਤਾਰ

ਪਿਛਲੇ ਦਸ ਸਾਲਾਂ ਤੋਂ ਸੁਰੱਖਿਆ ਏਜੰਸੀਆਂ ਨੂੰ ਦੇ ਰਿਹਾ ਸੀ ਝਕਾਨੀ

ਅੰਮ੍ਰਿਤਸਰ, 7 ਅਗਸਤ : ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਗਾਇਕ ਜਗਸੀਰ ਸਿੰਘ ਕਾਲਾ ਬਾਜ ਸਰਾਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਬੁੱਧਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਪਿਛਲੇ ਦਸ ਸਾਲਾਂ ਤੋਂ ਸੁਰੱਖਿਆ ਏਜੰਸੀਆਂ ਨੂੰ ਝਕਾਨੀ ਦੇ ਰਿਹਾ ਸੀ। ਖ਼ਦਸ਼ਾ ਹੈ ਕਿ ਲੁਕ ਕੇ ਬਿਤਾਏ ਸਮੇਂ ਦੌਰਾਨ ਇਸ ਮੁਲਜ਼ਮ ਨੇ ਅਫ਼ੀਮ ਤੇ ਨਸ਼ਿਆਂ ਬਾਰੇ ਕੁਝ ਗਾਣੇ ਵੀ ਗਾਏ ਹਨ। ਵੀਰਵਾਰ ਸਵੇਰੇ ਉਸ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਐੱਨਸੀਬੀ ਦੇ ਅਧਿਕਾਰੀ ਮੁਤਾਬਕ ਮੁਹਾਲੀ ਨਿਵਾਸੀ ਜਗਸੀਰ ਸਿੰਘ ਉਰਫ਼ ਕਾਲਾ ਉਰਫ਼ ਬਾਜ ਸਰਾਂ ਨੂੰ ਦੋ ਸਾਥੀਆਂ ਦੇ ਨਾਲ 36 ਕਿੱਲੋ ਤੋਂ ਵੱਧ ਅਫ਼ੀਮ ਸਣੇ ਕਾਬੂ ਕੀਤਾ ਗਿਆ ਸੀ। ਮੁਲਜ਼ਮ ਉਦੋਂ ਝਕਾਨੀ ਦੇ ਕੇ ਭੱਜ ਗਿਆ ਸੀ। ਮੁਹਾਲੀ ਅਦਾਲਤ ਨੇ ਮੁਲਜ਼ਮ ਨੂੰ ਕੇਸ ਦਰਜ ਹੋਣ ਮਗਰੋਂ ਸਾਲ ਬਾਅਦ ਭਗੌੜਾ ਕਰਾਰ ਦੇ ਦਿੱਤਾ ਸੀ। ਮੁਲਜ਼ਮ ਦੇ ਇੰਟਰਨੈੱਟ ’ਤੇ 50 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।

Related Articles

Leave a Reply

Your email address will not be published. Required fields are marked *

Back to top button