
ਨਵੀਂ ਦਿੱਲੀ, 16 ਦਸੰਬਰ : ਮੈਕਸੀਕੋ ਦੇ ਸੈਨ ਮਾਟੇਓ ਐਟੇਂਕੋ ‘ਚ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਇੱਕ ਛੋਟਾ ਪ੍ਰਾਈਵੇਟ ਜੈੱਟ ਕਰੈਸ਼ ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜੈੱਟ ਇੱਕ ਬਿਜ਼ਨੈੱਸ ਇਮਾਰਤ ਦੀ ਛੱਤ ਨਾਲ ਟਕਰਾ ਗਿਆ ਅਤੇ ਇਸ ਨੂੰ ਅੱਗ ਲੱਗ ਗਈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉੱਥੋਂ ਬਾਹਰ ਕੱਢਣਾ ਪਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਅਕਾਪੁਲਕੋ ਤੋਂ ਉਡਾਣ ਭਰੀ ਸੀ ਅਤੇ ਮੈਕਸੀਕੋ ਸਿਟੀ ਤੋਂ ਲਗਪਗ 31 ਮੀਲ ਪੱਛਮ ਵਿੱਚ ਸਥਿਤ ਟੋਲੂਕਾ ਹਵਾਈ ਅੱਡੇ ਵੱਲ ਜਾ ਰਿਹਾ ਸੀ। ਕਰੈਸ਼ ਵਾਲੀ ਥਾਂ ਹਵਾਈ ਅੱਡੇ ਤੋਂ ਲਗਪਗ ਤਿੰਨ ਮੀਲ ਦੂਰ ਇੱਕ ਉਦਯੋਗਿਕ ਖੇਤਰ (ਇੰਡਸਟਰੀਅਲ ਏਰੀਆ) ਵਿੱਚ ਸੀ।
ਕਰੈਸ਼ ਤੋਂ ਬਾਅਦ ਸੱਤ ਲਾਸ਼ਾਂ ਬਰਾਮਦ
ਮੈਕਸੀਕੋ ਰਾਜ ਦੇ ਸਿਵਲ ਡਿਫੈਂਸ ਕੋਆਰਡੀਨੇਟਰ ਐਡਰੀਅਨ ਹਰਨਾਂਡੇਜ਼ ਨੇ ਦੱਸਿਆ ਕਿ ਜਹਾਜ਼ ਵਿੱਚ ਅੱਠ ਯਾਤਰੀ ਅਤੇ ਦੋ ਕਰੂ ਮੈਂਬਰ ਸਨ, ਹਾਲਾਂਕਿ ਕਰੈਸ਼ ਤੋਂ ਕਈ ਘੰਟਿਆਂ ਬਾਅਦ ਤੱਕ ਸਿਰਫ ਸੱਤ ਲਾਸ਼ਾਂ ਹੀ ਮਿਲੀਆਂ ਹਨ।
ਕਿਵੇਂ ਹੋਇਆ ਪਲੇਨ ਕਰੈਸ਼?
ਪਲੇਨ ਨੇ ਇੱਕ ਫੁੱਟਬਾਲ ਮੈਦਾਨ ‘ਤੇ ਉਤਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੀ ਬਜਾਏ ਨੇੜੇ ਦੇ ਇੱਕ ਬਿਜ਼ਨੈੱਸ ਦੀ ਧਾਤ (ਮੈਟਲ) ਦੀ ਛੱਤ ਨਾਲ ਟਕਰਾ ਗਿਆ, ਜਿਸ ਕਾਰਨ ਵੱਡੀ ਅੱਗ ਲੱਗ ਗਈ। ਸੈਨ ਮਾਟੇਓ ਐਟੇਂਕੋ ਦੀ ਮੇਅਰ ਐਨਾ ਮੁਨਿਜ਼ ਨੇ ਮਿਲੇਨੀਓ ਟੈਲੀਵਿਜ਼ਨ ਨੂੰ ਦੱਸਿਆ, “ਅੱਗ ਲੱਗਣ ਕਾਰਨ ਇਲਾਕੇ ਦੇ ਲਗਪਗ 130 ਲੋਕਾਂ ਨੂੰ ਬਾਹਰ ਕੱਢਣਾ ਪਿਆ।



