National

ਐਪ ਲਾਕ ਤੋਂ ਬਰਾਮਦ ਹੋਇਆ ਇਕਬਾਲ ਦਾ ਆਡੀਓ, ਫੋਰੈਂਸਿਕ ਲੈਬ ’ਚ ਹੋਵੇਗੀ ਜਾਂਚ, ਦੋੋ ਸਾਲਾਂ ‘ਚ ISI ਨਾਲ ਜੁੜੇ 20 ਏਜੰਟ ਫੜੇ

ਸ਼ਾਮਲੀ, 25 ਮਈ-ਈਐੱਸਆਈ ਲਈ ਕੰਮ ਕਰਨ ਵਾਲੇ ਨੋਮਾਨ ਇਲਾਹੀ ਦੇ ਮੋਬਾਈਲ ਫੋਨ ਵਿਚ ਐਪ ਲਾਕ ਵੀ ਮਿਲਿਆ ਹੈ। ਇਸ ਵਿਚ ਦੋ ਵਾਇਸ ਰਿਕਾਰਡਿੰਗ ਅਤੇ ਕੁਝ ਫੋਟੋਆਂ ਹਨ। ਵਾਇਸ ਰਿਕਾਰਡਿੰਗ ਵਿਚ ਆਈਐੱਸਆਈ ਦੇ ਹੈਂਡਲਰ ਇਕਬਾਲ ਕਾਨਾ ਨੋਮਾਨ ਤੋਂ ਕਸ਼ਮੀਰ ਅਤੇ ਪਾਕਿਸਤਾਨ ਦੀ ਸੀਮਾ ਨਾਲ ਜੁੜੇ ਸਥਾਨਾਂ ‘ਤੇ ਫੌਜ ਦੇ ਟਿਕਾਣਿਆਂ ਦੀ ਜਾਣਕਾਰੀ ਮੰਗ ਰਿਹਾ ਹੈ। ਨੋਮਾਨ ਇਸ ਲਈ ਦੋ ਦਿਨਾਂ ਦਾ ਸਮਾਂ ਮੰਗ ਰਿਹਾ ਹੈ। ਪੁਲਿਸ ਨੇ ਜਾਂਚ ਲਈ ਆਡੀਓ ਫੋਰੈਂਸਿਕ ਲੈਬ ਭੇਜੀ ਹੈ। ਵ੍ਹਟਸਐਪ ਡਾਟਾ ਰਿਕਵਰੀ ਅਤੇ ਜਾਂਚ ਲਈ ਕੈਲੀਫੋਰਨੀਆ ਭੇਜਿਆ ਗਿਆ। ਪਿਛਲੇ 10 ਦਿਨਾਂ ਦੀ ਪੁੱਛਗਿੱਛ ਵਿਚ ਨੋਮਾਨ ਨੇ ਮੰਨਿਆ ਹੈ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰਦਾ ਸੀ। ਇਸ ਦੇ ਬਦਲੇ ਉਸਨੂੰ ਆਈਐੱਸਆਈ ਵਿਚ ਵੱਡੀ ਜ਼ਿੰਮੇਵਾਰੀ ਅਤੇ ਪੈਸੇ ਦਿੱਤੇ ਗਏ। ਲੰਘੀ 14 ਮਈ ਨੂੰ ਪਾਣੀਪਤ ਪੁਲਿਸ ਨੇ ਕੈਰਾਨਾ ਦੇ ਨੋਮਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੂੰ ਰਿਮਾਂਡ ‘ਤੇ ਲੈ ਕੇ 10 ਦਿਨਾਂ ਤੱਕ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੇ ਆਖਰੀ ਦਿਨ ਜਦੋਂ ਲੈਬ ਤੋਂ ਆਏ ਮੋਬਾਈਲ ਫੋਨ ਦੀ ਜਾਂਚ ਕੀਤੀ ਗਈ ਤਾਂ ਇਸ ਵਿਚ ਇਕ ਐਪ ਲਾਕ ਵਿਚ ਦੋ ਆਡੀਓ ਅਤੇ ਫੌਜ ਦੇ ਕੁਝ ਟਿਕਾਣਿਆਂ ਦੀਆਂ ਫੋਟੋਆਂ ਮਿਲੀਆਂ। ਸੂਤਰਾਂ ਅਨੁਸਾਰ, ਆਡੀਓ ਵਿਚ ਆਈਐੱਸਆਈ ਦੇ ਹੈਂਡਲਰ ਇਕਬਾਲ ਅਤੇ ਨੋਮਾਨ ਦੀ ਗੱਲਬਾਤ ਹੈ। ਇਸ ਵਿਚ ਇਕਬਾਲ ਨੇ ਫੌਜ ਦੇ ਟਿਕਾਣਿਆਂ ਦੀ ਜਾਣਕਾਰੀ ਮੰਗੀ ਹੈ। ਨੋਮਾਨ ਨੇ ਇਕਬਾਲ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਇਕਬਾਲ ਨੇ ਉਸਨੂੰ ਸ਼ਾਬਾਸ਼ੀ ਦਿੰਦੇ ਹੋਏ ਕਾਫੀ ਪੈਸੇ ਦੇਣ ਦੀ ਗੱਲ ਕੀਤੀ। ਦੂਜੀ ਆਡੀਓ ਵਿਚ ਨੋਮਾਨ ਕਹਿ ਰਿਹਾ ਹੈ ਕਿ ਇਥੇ ਬਹੁਤ ਸਖਤੀ ਹੈ। ਜਲਦੀ ਕੋਸ਼ਿਸ਼ ਕੀਤੀ ਜਾਵੇਗੀ।

ਇਕ ਮਹੀਨੇ ਬਾਅਦ ਖੁਲਣਗੇ ਵ੍ਹਟਸਐਪ ਦੇ ਰਾਜ

ਨੋਮਾਨ ਨੇ ਵ੍ਹਟਸਐਪ ਕਾਲਿੰਗ, ਚੈਟਿੰਗ ‘ਤੇ ਜੋ ਵੀ ਗੱਲਬਾਤ ਕੀਤੀ ਹੈ, ਜਾਂ ਫੋਟੋ ਅਤੇ ਵੀਡੀਓ ਭੇਜੇ ਹਨ, ਉਹ ਡਿਲੀਟ ਕਰ ਦਿੱਤੇ ਹਨ। ਪੁਲਿਸ ਨੇ ਨੋਮਾਨ ਦੇ ਮੋਬਾਈਲ ਫੋਨ ਤੋਂ ਵ੍ਹਟਸਐਪ ਡੇਟਾ ਅਤੇ ਵ੍ਹਟਸਐਪ ਖਾਤੇ ਦੀ ਜਾਂਚ ਲਈ ਵ੍ਹਟਸਐਪ ਦੇ ਮੁੱਖ ਦਫਤਰ ਕੈਲੀਫੋਰਨੀਆ ਨੂੰ ਈ-ਮੇਲ ਕੀਤਾ ਹੈ। ਉੱਥੋਂ ਕਰੀਬ ਇਕ ਮਹੀਨੇ ਵਿਚ ਪੂਰੀ ਜਾਣਕਾਰੀ ਪੁਲਿਸ ਨੂੰ ਮਿਲ ਜਾਵੇਗੀ। ਇਸ ਤੋਂ ਬਾਅਦ ਕਈ ਹੋਰ ਲੋਕਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਸਕਦੀ ਹੈ।

20 ਸ਼ੱਕੀਆਂ ਦੀ ਤਲਾਸ਼ ਵਿਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ

ਨੋਮਾਨ ਦੀ ਗ੍ਰਿਫਤਾਰੀ ਅਤੇ ਪੁੱਛਗਿੱਛ ਦੇ ਬਾਅਦ ਉਸ ਨਾਲ ਜੁੜੇ 20 ਅਜਿਹੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਹ ਸ਼ੱਕੀ ਗਤੀਵਿਧੀ ਵਿਚ ਸ਼ਾਮਲ ਰਹੇ ਹਨ। ਕੁਝ ਨੌਜਵਾਨ ਕਮਿਸ਼ਨ ਲੈ ਕੇ ਆਪਣੇ ਖਾਤਿਆਂ ਵਿਚ ਪੈਸੇ ਮੰਗਵਾਉਂਦੇ ਸਨ, ਤਾਂ ਕੁਝ ਨੌਜਵਾਨ ਪੈਸਿਆਂ ਦੇ ਬਦਲੇ ਫੋਟੋ ਅਤੇ ਵੀਡੀਓ ਭੇਜਦੇ ਸਨ। ਦਿੱਲੀ-ਦੇਹਰਾਦੂਨ ਦੇ 12 ਅਤੇ ਹਰਿਆਣਾ ਅਤੇ ਕੈਰਾਨਾ ਦੇ 8 ਲੋਕਾਂ ਦੀ ਤਲਾਸ਼ ਚੱਲ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਦੇ ਮੋਬਾਈਲ ਫੋਨ ਨੋਮਾਨ ਦੀ ਗ੍ਰਿਫਤਾਰੀ ਤੋਂ ਬਾਅਦ ਬੰਦ ਹਨ।

Related Articles

Leave a Reply

Your email address will not be published. Required fields are marked *

Back to top button