Punjab

ਐਕਟੀਵਾ ‘ਤੇ ਜਾ ਰਹੀਆਂ ਸੱਸ ਨੂੰਹ ਨੂੰ ਪੈ ਗਏ ਲੁਟੇਰੇ

ਨੂੰਹ ਡਿੱਗੀ ਨਹਿਰ ਵਿੱਚ, ਪੁਲਿਸ ਨਹਿਰ ਵਿੱਚੋਂ ਨੂੰਹ ਨੂੰ ਲੱਭਣ ਦੀ ਕਰ ਰਹੀ ਕੋਸ਼ਿਸ਼

ਗੁਰਦਾਸਪੁਰ, 29 ਮਾਰਚ- ਲੁਟੇਰਿਆ ਦੀ ਹਿੰਮਤ ਦਿਨੋ ਦਿਨ ਵੱਧਦੀ ਜਾ ਰਹੀ ਹੈ। ਲੁਟੇਰੇ ਸਰੇਆਮ ਹਥਿਆਰਾਂ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੀ ਨਹਿਰ ਤੇ ਸਾਹਮਣੇ ਆਇਆ ਹੈ, ਜਿੱਥੇ ਐਕਟੀਵਾ ਤੇ ਆਪਣੇ ਪਿੰਡ ਵੱਲ ਨੂੰ ਜਾ ਰਹੀਆਂ ਇੱਕ ਸੱਸ ਨੂੰ ‌ਨੋ ਮੋਟਰਸਾਈਕਲ ਤੇ ਆਏ ਲੁਟੇਰੀਆ ਵੱਲੋਂ ਲੁੱਟ ਲਿਆ ਗਿਆ । ਸੱਸ ਨੇ ਤਾਂ ਆਪਣੀਆਂ ਕੰਨਾਂ ਦੀਆਂ ਵਾਲੀਆਂ ਅਤੇ ਹੋਰ ਗਹਿਣੇ ਚੁੱਪ ਚਾਪ ਉਤਾਰ ਦਿੱਤੇ, ਪਰ ਨੂੰਹ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੋਈ ਧੱਕਾਮੁੱਕੀ ਵਿੱਚ ਨੂੰ ਨਹਿਰ ਵਿੱਚ ਡਿੱਗ ਪਈ। ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਗੁਰਦਾਸਪੁਰ ਕਾਹਨੂੰਵਾਨ ਰੋਡ ‘ਤੇ ਬੱਬੇ ਹਾਲੀ ਨਹਿਰ ਦੇ ਪੁੱਲ ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ ਜਤਿੰਦਰ ਕੌਰ ਸੱਸ ਅਤੇ ਅਮਨਪ੍ਰੀਤ ਨੂੰਹ, ਧਾਰੀਵਾਲ ਦੇ ਨਜ਼ਦੀਕੀ ਪਿੰਡ ਲੇਹਲ ਵੱਲ ਜਾ ਰਹੀਆਂ ਸਨ।

Related Articles

Leave a Reply

Your email address will not be published. Required fields are marked *

Back to top button