ਏ.ਐਨ.ਟੀ.ਐਫ ਤੇ ਬੀ.ਐੱਸ.ਐਫ ਵਲੋਂ ਸਾਂਝਾ ਓਪਰੇਸ਼ਨ ਦੌਰਾਨ ਦੋ ਮੁਲਜ਼ਮਾਂ ’ਤੇ ਕੀਤੀ ਵੱਡੀ ਕਾਰਵਾਈ
1 ਡਰੋਨ, 3 ਕਿਲੋ 339 ਗ੍ਰਾਮ ਹੈਰੋਇਨ ਬਰਾਮਦ

ਫ਼ਿਰੋਜ਼ਪੁਰ, 9 ਮਾਰਚ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਬੰਧੀ ਵਿੱਢੀ ਗਈ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸਪੈਸ਼ਲ ਡੀ.ਜੀ.ਪੀ ਏ.ਐਨ.ਟੀ.ਐਫ ਪੰਜਾਬ ਦੇ ਦਿਸ਼ਾ–ਨਿਰਦੇਸ਼ਾਂ ਹੇਠ ਗੁਰਪ੍ਰੀਤ ਸਿੰਘ ਐੱਸ.ਪੀ ਅਤੇ ਭੁਪਿੰਦਰ ਸਿੰਘ ਡੀ.ਐੱਸ.ਪੀ. ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਦੀ ਯੋਗ ਅਗਵਾਈ ਹੇਠ ਏ.ਐਨ.ਟੀ.ਐਫ ਫਿਰੋਜ਼ਪੁਰ ਰੇਂਜ ਤੇ ਬੀ.ਐੱਸ.ਐਫ ਵਲੋਂ ਸਾਂਝਾ ਓਪਰੇਸ਼ਨ ਦੌਰਾਨ ਪਾਕਿਸਤਾਨੀ ਸਮੱਗਲਰਾਂ ਪਾਸੋਂ ਡਰੋਨ ਰਾਹੀ ਹੈਰੋਇਨ ਮੰਗਵਾ ਕੇ ਭਾਰਤ ਵਿੱਚ ਵੱਡੇ ਪੱਧਰ ’ਤੇ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਅ। ਏ.ਐਨ.ਟੀ.ਐਫ ਤੇ ਬੀ.ਐੱਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਦੀਵਾਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਮਾਛੀਵਾੜਾ ਥਾਣਾ ਸਦਰ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜੱਜ ਸਿੰਘ ਪੁੱਤਰ ਭਗਵਾਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮਾਛੀਵਾੜਾ ਥਣਾ ਸਦਰ ਫ਼ਿਰੋਜਪੁਰ ਜੋ ਕਿ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਸਨ ਅਤੇ ਮਿਤੀ 6 ਮਾਰਚ 2025 ਦੀ ਰਾਤ ਨੂੰ ਇਨ੍ਹਾਂ ਵੱਲੋਂ ਪਿੰਡ ਖੁੰਦੜ ਉਤਾੜ ਥਾਣਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਖੇਤਰ ਵਿੱਚ ਡਰੋਨ ਦੀ ਮਦਦ ਨਾਲ ਹੈਰੋਇਨ ਦੀ ਖੇਪ ਮੰਗਵਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਅਗਲੇ ਦਿਨ ਮਿਤੀ 7 ਮਾਰਚ 2025 ਨੂੰ ਇਹ ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਅਤੇ 182ਵੀ ਬਟਾਲੀਅਨ ਬੀ.ਐੱਸ.ਐਫ ਦੇ ਜਵਾਨਾਂ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾ ਕੇ 2 ਕਿੱਲੋ 640 ਗ੍ਰਾਮ ਹੀਰੋਇਨ ਸਮੇਤ ਇਕ ਡਰੋਨ ਬਰਾਮਦ ਕਰਕੇ ਮੁਕੱਦਮਾ ਨੰਬਰ 65 ਨੰਬਰ ਮਿਤੀ 7 ਮਾਰਚ 2025 ਅਧੀਨ 21-ਸੀ ਐਨ.ਡੀ.ਪੀ.ਐਸ ਐਕਟ 10/11/12 ਏਅਰ ਕਰਾਫਟ ਐਕਟ ਥਾਣਾ ਏ.ਐਨ.ਟੀ.ਐਫ.ਐੱਸ ਐੱਸ.ਏ.ਐੱਸ. ਨਗਰ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਐਨ.ਟੀ.ਐਫ ਫ਼ਿਰੋਜਪੁਰ ਰੇਂਜ ਵੱਲੋਂ ਟੈਕਨੀਕਲ ਸਹਾਇਤਾ ਨਾਲ ਉਕਤ ਦੋਨਾਂ ਮੁਲਜ਼ਮਾਂ ਨੂੰ ਟਰੇਸ ਕਰਕੇ ਮਿਤੀ 8 ਮਾਰਚ 2025 ਨੂੰ ਇਨ੍ਹਾਂ ਨੂੰ ਪਿੰਡ ਮਾਛੀਵਾੜਾ ਥਾਣਾ ਸਦਰ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਿਰੋਜਪੁਰ ਤੋਂ ਕਾਬੂ ਕਰਕੇ ਇਨ੍ਹਾਂ ਪਾਸੋਂ 699 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 65 ਮਿਤੀ 8 ਮਾਰਚ 2025 ਅਧੀਨ 21/23 ਐਨ.ਡੀ.ਪੀ.ਐੱਸ. ਐਕਟ ਥਾਣਾ ਏ.ਐਨ.ਟੀ.ਐਫ ਐੱਸ.ਏ.ਐੱਸ. ਨਗਰ ਦਰਜ ਕੀਤਾ ਗਿਆ।



