Punjab
ਏਸ਼ੀਅਨ ਖੇਡਾਂ ‘ਚ ਛਾ ਗਏ ਪੰਜਗਰਾਈਂ ਕਲਾਂ ਦੇ 3 ਨੌਜਵਾਨ
ਇਕ ਨੇ ਤੋੜੇ ਦੋ World Record; ਪਾਵਰਲਿਫਟਿੰਗ 'ਚ ਗੋਲਡ ਮੈਡਲ ਲੈ ਕੇ ਪਰਤੇ

ਫਰੀਦਕੋਟ, 7 ਜੁਲਾਈ : ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਕਲਾਂ ਦੇ ਦੋ ਨੌਜਵਾਨਾਂ ਤੇ ਉਨ੍ਹਾਂ ਦੇ ਕੋਚ ਨੇ ਕਿਰਗਿਜ਼ਸਤਾਨ ‘ਚ ਹੋਇਆਂ ਏਸ਼ੀਅਨ ਖੇਡਾਂ ਦੌਰਾਨ ਪਾਵਰਲਿਫਟਿੰਗ ‘ਚ ਗੋਲਡ ਮੈਡਲ ਜਿੱਤ ਕੇ ਨਾ ਸਿਰਫ ਫਰੀਦਕੋਟ, ਪੰਜਾਬ ਅਤੇ ਦੇਸ਼ ਦਾ ਨਾਂ ਵਿਸ਼ਵ ਪੱਧਰ ‘ਤੇ ਚਮਕਾਇਆ, ਸਗੋਂ ਇਕ ਖਿਡਾਰੀ ਨੇ ਇਸ ਖੇਡ ‘ਚ ਦੋ ਵਲਰਡ ਰਿਕਾਰਡ ਵੀ ਤੋੜੇ ਹਨ। ਉਨ੍ਹਾਂ ਦੇ ਵਾਪਸ ਆਉਣ ‘ਤੇ ਜਿੱਥੇ ਪੰਜਗਰਾਈਂ ਕਲਾਂ ‘ਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਉੱਥੇ ਹੀ ਕਿਸੇ ਵੀ ਸਿਆਸੀ ਨੇਤਾ, ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਵੱਲੋਂ ਉਨ੍ਹਾਂ ਤਕ ਪਹੁੰਚ ਨਾ ਬਣਾਉਣ ਕਾਰਨ ਉਨ੍ਹਾਂ ‘ਚ ਨਿਰਾਸ਼ਾ ਵੀ ਦਿਖਾਈ ਦਿੱਤੀ।



