Punjab

ਏਕਤਾ ਦੀ ਪੇਸ਼ਕਸ਼ ਲੈ ਕੇ ਰਾਜੇਵਾਲ ਅੱਜ ਜਾਣਗੇ ਖਨੌਰੀ, ਮਹਾਪੰਚਾਇਤ ’ਚ ਪਾਸ ਕੀਤਾ ਗਿਆ ਤਿੰਨੇ ਧੜਿਆਂ ਦੀ ਏਕਤਾ ਦਾ ਮਤਾ

ਮੋਗਾ, 10 ਜਨਵਰੀਕਿਸਾਨਾਂ ਦੀਆਂ ਮੰਗਾਂ ਲਈ ਵੱਖ-ਵੱਖ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ), ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਤੇ ਐੱਸਕੇਐੱਮ ਭਾਰਤ ਵਿਚਕਾਰ ਇਕਜੁੱਟਤਾ ਦੇ ਆਸਾਰ ਬਣਨ ਲੱਗੇ ਹਨ। ਵੀਰਵਾਰ ਨੂੰ ਮੋਗਾ ’ਚ ਐੱਸਕੇਐੱਮ ਭਾਰਤ ਵੱਲੋਂ ਕਰਵਾਈ ਗਈ ਕਿਸਾਨ ਮਹਾਪੰਚਾਇਤ ’ਚ ਫ਼ੈਸਲਾ ਕੀਤਾ ਗਿਆ ਕਿ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ’ਚ ਛੇ ਮੈਂਬਰੀ ਵਫ਼ਦ ਸ਼ੁੱਕਰਵਾਰ ਨੂੰ ਖਨੌਰੀ ਜਾਵੇਗਾ ਤੇ ਦੂਜੇ ਧੜੇ ਦੇ ਸਾਹਮਣੇ ਏਕਤਾ ਦੀ ਪੇਸ਼ਕਸ਼ ਕਰੇਗਾ। ਇਸ ਤੋਂ ਪਹਿਲਾਂ ਚਾਰ ਜਨਵਰੀ ਨੂੰ ਹਰਿਆਣਾ ਦੇ ਟੋਹਾਣਾ ’ਚ ਹੋਈ ਮਹਾਪੰਚਾਇਤ ’ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਡੱਲੇਵਾਲ ਦੇ ਸਬੰਧ ’ਚ ਦੂਜੇ ਧੜੇ ਦੀ ਕਮੇਟੀ ਤੇ ਸਰਕਾਰ ਨੇ ਸੋਚਣਾ ਹੈ, ਉਕਤ ਸੰਘਰਸ਼ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਮੋਗਾ ’ਚ ਵੀਰਵਾਰ ਨੂੰ ਕਰਵਾਈ ਗਈ ਮਹਾਪੰਚਾਇਤ ਨੂੰ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਪਟਿਆਲਾ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨਪਾਲ ਤੇ ਰਾਕੇਸ਼ ਟਿਕੈਤ ਨੇ ਸੰਬੋਧਨ ਕੀਤਾਕਿਸਾਨ ਆਗੂਆਂ ਨੇ ਬੀਤੇ 45 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਤੇ ਚਿੰਤਾ ਪ੍ਰਗਟਾਈਉਨ੍ਹਾਂ ਕਿਹਾ ਕਿ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨੋ-ਦਿਨ ਗੰਭੀਰ ਹੋ ਰਹੀ ਹਾਲਤ ਲਈ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਡੱਲੇਵਾਰ ਨੂੰ ਕੁਝ ਹੋਇਆ ਤਾਂ ਕਿਸਾਨ ਇੱਟ ਨਾਲ ਇੱਟ ਖੜਕਾ ਦੇਣਗੇਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਵੱਖ-ਵੱਖ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਲਹਿਰ ਦੇ ਸਾਂਝੇ/ਤਾਲਮੇਲ ਵਾਲੇ ਸੰਘਰਸ਼ ਦੀ ਲੋੜ ਦੇ ਮੱਦੇਨਜ਼ਰ ਮਹਾਪੰਚਾਇਤ ’ਚ ਏਕਤਾ ਦਾ ਮਤਾ ਪਾਸ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੀ ਛੇ ਮੈਂਬਰੀ ਏਕਤਾ ਕਮੇਟੀ ਭਲਕੇ ਖਨੌਰੀ ਤੇ ਸ਼ੰਭੂ ਬਾਰਡਰ ਏਕਤਾ ਦੀ ਪੇਸ਼ਕਸ਼ ਸਬੰਧੀ ਮਤਾ ਲੈ ਕੇ ਜਾਵੇਗੀ। ਇਸ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕੇਂਦਰ ਸਰਕਾਰ ਦੀ ਨਵੀਂ ਮੰਡੀਕਰਨ ਨੀਤੀ ਦਾ ਖਰੜਾ ਰੱਦ ਕਰਨ ਦਾ ਮਤਾ ਪਾਸ ਕਰਨ ਦਾ ਵਾਅਦਾ ਪੂਰਾ ਕਰੇ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ 13 ਜਨਵਰੀ ਨੂੰ ਤਹਿਸੀਲ ਹੈਡਕੁਆਰਟਰਾਂ ’ਤੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜਨ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਦੁਹਰਾਇਆਮੋਰਚੇ ਨੇ ਭਵਿੱਖੀ ਸੰਘਰਸ਼ ਦੇ ਪ੍ਰੋਗਰਾਮ ਦੀ ਰਣਨੀਤੀ ਉਲੀਕਣ ਲਈ 24-25 ਜਨਵਰੀ ਨੂੰ ਦਿੱਲੀ ਵਿਖੇ ਆਪਣੀ ਕੌਮੀ ਮੀਟਿੰਗ ਦਾ ਵੀ ਸੱਦਾ ਦਿੱਤਾ। ਇਸ ਦੌਰਾਨ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਕ੍ਰਿਸ਼ਨਾ ਪ੍ਰਸ਼ਾਦ, ਬੂਟਾ ਸਿੰਘ ਬੁਰਜ ਗਿੱਲ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਡਾ. ਸਤਨਾਮ ਸਿੰਘ ਅਜਨਾਲਾ, ਰਾਜਨ ਸ੍ਰੀਸਾਗਰ, ਬਲਕਰਨ ਸਿੰਘ ਬਰਾੜ, ਗੁਰਦੇਵ ਸਿੰਘ ਢਿੱਲੋਂ ਸਮੇਤ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ

ਅਸੀਂ ਪੇਸ਼ਕਸ਼ ਲੈ ਕੇ ਜਾਵਾਂਗੇ, ਮੰਨਣਾ ਨਹੀਂ ਮੰਨਣਾ, ਉਨ੍ਹਾਂ ਦੀ ਮਰਜ਼ੀ : ਉਗਰਾਹਾਂ

ਜੋਗਿੰਦਰ ਸਿੰਘ ਉਗਰਾਹਾਂ ਨੇ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਸੰਘਰਸ਼ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਹੁਣ ਤੱਕ ਜੋ ਹੋਇਆ ਉਸ ਨੂੰ ਪਿੱਛੇ ਛੱਡ ਕੇ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਅਸੀਂ ਅੱਠ ਸੂਤਰੀ ਇਕ ਤਜਵੀਜ਼ ਲੈ ਕੇ ਜਾਵਾਂਗੇ, ਮੰਨਣਾ ਨਾ ਮੰਨਣਾ, ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀਅਸੀਂ, ਇਕ ਏਕਤਾ ਦੀ ਤਜਵੀਜ਼ ਵਾਲੇ ਪੱਤਰ ’ਚ ਸਾਫ਼ ਲਿਖਿਆ ਹੈ ਕਿ ਆਪਣਾਆਪਣਾ ਸੰਘਰਸ਼ ਕਰਨ ਦੀ ਸਾਰਿਆਂ ਨੂੰ ਆਜ਼ਾਦੀ ਰਹੇਗੀ, ਪਰ ਅਸੀਂ ਇਕ ਦੂਜੇ ਖ਼ਿਲਾਫ਼ ਬਿਆਨ ਨਹੀਂ ਦੇਵਾਂਗੇ ਤੇ ਕੋਈ ਪ੍ਰੋਗਰਾਮ ਇਕ ਦੂਜੇ ਦੇ ਪ੍ਰੋਗਰਾਮ ਦੇ ਖ਼ਿਲਾਫ਼ ਨਹੀਂ ਹੋਵੇਗਾ

ਗਠਜੋੜ ਦਾ ਹਰ ਕਦਮ ਕਿਸਾਨਾਂ ਦੇ ਹਿੱਤਚ : ਪੰਧੇਰ

ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਦਾ ਹਿੱਸਾ ਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਠਜੋੜ ਦਾ ਹਰ ਕਦਮ ਕਿਸਾਨਾਂ ਦੇ ਹਿੱਤ ’ਚ ਹੈ। ਅਸੀਂ ਹਮੇਸ਼ਾ ਏਕਤਾ ਦੇ ਹਾਮੀ ਰਹੇ ਹਾਂ ਤੇ ਇਸ ਦਿਸ਼ਾ ’ਚ ਪਹਿਲ ਕਰਨ ਵਾਲੇ ਅਸੀਂ ਪਹਿਲੇ ਵਿਅਕਤੀ ਸੀ। ਪੰਧੇਰ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਕਜੁੱਟਤਾ ਦਾ ਸੱਦਾ ਦਿੰਦੇ ਰਹੇ ਹਾਂ। ਜੇਕਰ ਦੂਜੇ ਧੜੇ ਦੇ ਨੇਤਾ ਸਾਨੂੰ ਮਿਲ ਕੇ ਕੋਈ ਤਜਵੀਜ਼ ਦਿੰਦੇ ਹਨ ਤਾਂ ਅਸੀਂ ਉਸ ’ਤੇ ਵਿਚਾਰ ਕਰਾਂਗੇਉਨ੍ਹਾਂ ਨੂੰ ਅੱਠ ਸੂਤਰੀ ਏਜੰਡਾ ਲਿਆਉਣ ਦਿਓ, ਅਸੀਂ ਇਸ ’ਤੇ ਚਰਚਾ ਕਰ ਕੇ ਫ਼ੈਸਲਾ ਕਰਾਂਗੇ। ਉਹ ਦੁਹਰਾ ਰਹੇ ਹਨ ਕਿ ਜੇਕਰ ਤਿੰਨ ਮੰਚ ਇਕਜੁੱਟ ਹੋ ਕੇ ਲੜਣਗੇ ਤੇ ਤਾਂ ਸਰਕਾਰ ਲਈ ਕਿਸਾਨਾਂ ਦੀਆਂ ਮੰਗਾਂ ਦੀ ਅਣਦੇਖੀ ਕਰਨਾ ਮੁਸ਼ਕਲ ਹੋਵੇਗਾ

ਸਿਹਤ ਵਿਭਾਗ ਦੇ ਡਾਕਟਰਾਂ ਨੇ ਕੀਤਾ ਡੱਲੇਵਾਲ ਦਾ ਚੈਕਅਪ

ਵੀਰਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੁਖ ਸਕੱਤਰ ਕੁਮਾਰ ਰਾਹੁਲ ਡਾਕਟਰਾਂ ਦੀ ਟੀਮ ਨਾਲ ਖਨੌਰੀ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਤੋਂ 45 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੁੱਛਿਆ। ਇਸ ਦੌਰਾਨ ਡਾਕਟਰਾਂ ਨੇ ਵੀ ਟੈਸਟ ਵੀ ਕੀਤੇ।

Related Articles

Leave a Reply

Your email address will not be published. Required fields are marked *

Back to top button