Punjab

ਉਦਯੋਗਪਤੀ ਦੀ ਪਤਨੀ ਵੱਲੋਂ ਗੋਲ਼ੀ ਮਾਰ ਕੇ ਖੁਦਕੁਸ਼ੀ

ਗੁਰਾਇਆ, 8 ਅਗਸਤ : ਇਥੇ ਵਾਪਰੀ ਦੁਖਦਾਈ ਘਟਨਾ ’ਚ ਇਕ ਉਦਯੋਗਪਤੀ ਦੀ ਪਤਨੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਬੀਤੀ ਰਾਤ ਵਾਪਰੀ ਜਦੋਂ ਉਦਯੋਗਪਤੀ ਮਨੋਜ ਕੁਮਾਰ ਉਰਫ ਬਿੱਟੂ ਆਪਣੀ ਫੈਕਟਰੀ ਤੋਂ ਦੇਰ ਰਾਤ ਘਰ ਗਿਆ। ਉਸ ਸਮੇਂ ਬੈੱਡਰੂਮ ਦਾ ਦਰਵਾਜ਼ਾ ਅੰਦਰੋ ਬੰਦ ਸੀ। ਉਸ ਵੱਲੋਂ ਆਂਢ-ਗੁਆਂਢ ਦੀ ਮਦਦ ਨਾਲ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਪਤਨੀ ਉਪਾਸਨਾ ਦੀ ਲਾਸ਼ ਫਰਸ਼ ’ਤੇ ਖੂਨ ਨਾਲ ਲਿਬੜੀ ਪਈ ਸੀ। ਮੌਕੇ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਉਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਿਲੌਰ ਭੇਜ ਦਿੱਤਾ ਹੈ। ਪੁਲਿਸ ਨੇ ਬਿਆਨ ਕਲਮਬੱਧ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਦੋਵੇਂ ਬੱਚੇ ਵਿਦੇਸ਼ ਹਨ, ਜਿਨ੍ਹਾਂ ਦੇ ਆਉਣ ’ਤੇ ਸਸਕਾਰ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button