
ਬਾਲ ਕਿਸ਼ਨ
ਫਿਰੋਜ਼ਪੁਰ, 3 ਮਾਰਚ – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ਼ਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਈ ਜੀ ਰਜਿਸਟਰੀਆਂ ਕਰਨ ਕਰਕੇ ਲੋਕਾਂ ਨੂੰ ਸਹੂਲਤਾਂ ਦੀ ਜਗ੍ਹਾ ਖੱਜਲ ਖੁਆਰੀ ਦੇ ਰਾਹ ਪਾ ਦਿੱਤਾ। ਜੇਹੜੀ ਰਜਿਸਟਰੀ ਲੋਕ ਰੋਜ ਆ ਕੇ ਇੱਕ ਘੰਟੇ ਵਿੱਚ ਕਰਾ ਕੇ ਜਾਦੇ ਸਨ ਪਰ ਅੱਜ ਪਹਿਲਾਂ ਲੋਕ ਕੱਚੀ ਰਜਿਸਟਰੀ ਲਿਖਾ ਕੇ ਕੰਪਿਊਟਰ ਰਾਹੀ ਅੱਪ ਲੋਡ ਕਰਕੇ ਤਹਿਸੀਲਦਾਰ ਦੇ ਭੇਜੀ ਜਾਦੀ ਹੈ। ਉਸ ਤੋ ਬਾਦ ਤਹਿਸੀਲਦਾਰ ਨੇ ਅਪਰੂਵਡ ਕਰਕੇ ਵਾਪਿਸ ਭੇਜਣੀ ਹੁੰਦੀ ਹੈ ਜੋ ਕਿ ਸਰਕਾਰ ਵੱਲੋ 48 ਘੰਟੇ ਦੇ ਅੰਦਰ ਅੰਦਰ ਵਾਪਿਸ ਭੇਜਣੀ ਹੁੰਦੀ ਹੈ। ਪਰ ਜੇਕਰ ਕੋਈ ਰਜਿਸਟਰੀ ਵਿੱਚ ਕੋਈ ਨੁਕਸ ਨਿਕਲ ਆਵੇ ਤਾਂ ਉਹ ਰਜਿਸਟਰੀ ਤਹਿਸੀਲਦਾਰ ਵਾਪਸ ਭੇਜ ਦਿੰਦੇ ਹਨ ਅਤੇ ਦੁਬਾਰਾ ਫਿਰ ਲਿਖਾਰੀ ਰਜਿਸਟਰੀ ਸਹੀ ਕਰਕੇ ਤਹਿਸੀਲਦਾਰ ਨੂੰ ਭੇਜਦਾ ਹੈ ਅਤੇ 48 ਘੰਟੇ ਵਿੱਚ ਫਿਰ ਅਪਰੂਵਡ ਹੁੰਦੀ ਹੈ। ਇਸ ਤਰਾਂ ਰਿਸਵਤਖੋਰੀ ਵੀ ਵਧੀ ਹੈ ਅਤੇ ਲੋਕਾਂ ਦੀ ਖੱਜਲ ਖੁਆਰੀ ਵੀ ਹੋ ਰਹੀ ਹੈ। ਕਈ ਵਾਰ ਬਾਇਆ ਰਜਿਸਟਰੀ ਲਿਖਣ ਸਮੇ ਰਕਮ ਖਰੀਦਾਰ ਤੋ ਲੈ ਲੈਦਾ ਹੈ ਤੇ ਰਜਿਸਟਰੀ ਕੱਚੀ ਅਪਰੂਵਡ ਵਾਸਤੇ ਤਹਿਸੀਲਦਾਰ ਨੂੰ ਭੇਜ ਦਿੰਦਾ ਹੈ ਪਰ ਜਿੰਨੇ ਚਿਰ ਨੂੰ ਰਜਿਸਟਰੀ ਅਪਰੂਵਡ ਹੋ ਜਾਦੀ ਹੈ ਤਾਂ ਬਾਇਆ ਨਹੀ ਆਉਦਾ ਜਿਸ ਨਾਲ ਝਗੜੇ ਹੋ ਜਾਦੇ ਹਨ। ਜੇਕਰ ਤਹਿਸੀਲਦਾਰ ਨਾ ਆਵੇ ਜਾਂ ਕਿਸੈ ਸਰਕਾਰੀ ਕੰਮ ਜਾਂ ਕਿਸੇ ਰੈਲੀ ਤੇ ਡਿਊਟੀ ਲੱਗ ਜਾਵੇ ਤਾ ਫਿਰ ਲੋਕਾਂ ਦੀ ਖੱਜਲ ਖੁਆਰੀ। ਪਹਿਲਾਂ ਨਾਲੋ ਨਾਲ ਰਜਿਸਟਰੀ ਹੋ ਜਾਦੀ ਸੀ ਤੇ ਝਗੜੇ ਵੀ ਬਹੁਤ ਘੱਟ ਹੁੰਦੇ ਸਨ। ਈ ਜੀ ਰਜਿਸਟਰੀਆਂ ਨਾਲ ਖੱਜਲ ਖੁਆਰੀ ਤਾਂ ਵਧੀ ਹੈ ਨਾਲ ਰਿਸ਼ਵਤ ਖੋਰੀ ਭ੍ਰਿਸਟਾਚਾਰ ਵੀ ਵਧਿਆ ਹੈ । ਇਸ ਲਈ ਸਰਕਾਰ ਨੂੰ ਈ ਜੀ ਰਜਿਸਟਰੀਆਂ ਬੰਦ ਕਰਕੇ ਪਹਿਲਾਂ ਦੀ ਤਰਾਂ ਕੀਤੀਆਂ ਜਾਣ ਅਤੇ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਬੰਦ ਕਰਾਈ ਜਾਵੇ।



