ਈਦ-ਓਲ-ਅਜ਼ਹਾ ਬਕਰੀਦ ਦਾ ਮਨਾਇਆ ਪਵਿੱਤਰ ਤਿਉਹਾਰ, ਸਰਬੱਤ ਦੇ ਭਲੇ ਤੇ ਅਮਨ ਸ਼ਾਂਤੀ ਲਈ ਸਮੂਹ ਨਮਾਜ਼ੀਆਂ ਨੇ ਮੰਗੀ ਦੁਆ

ਭਗਤਾ ਭਾਈਕਾ, 7 ਜੂਨ : ਮਦੀਨਾ ਮਸਜਿਦ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਈਦ-ਓਲ-ਅਜ਼ਹਾ (ਬਕਰੀਦ) ਦਾ ਤਿਓਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮਦੀਨਾ ਮਸਜਿਦ ਦੇ ਇਮਾਮ ਮੁਹੰਮਦ ਆਕਿਲ ਖਾਨ ਨੇ ਈਦ ਓਲ ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕਰਵਾਈ ਅਤੇ ਹਦੀਸ ਸੁਣਾ ਕੇ ਦੀਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੇਸ਼ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਤੇ ਇਨਸਾਨੀਅਤ ਨੂੰ ਪਹਿਲ ਦੇਣ ਦਾ ਸੰਦੇਸ਼ ਦਿੱਤਾ ਗਿਆ। ਇਸ ਸਮੇਂ ਈਦ ਓਲ ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕਰਨ ਲਈ ਨੇੜਲੇ ਪਿੰਡਾਂ ਤੋਂ ਸੈਂਕੜੇ ਦੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਪੁਹੰਚੇ। ਅੰਤ ਵਿਚ ਸਰਬੱਤ ਦੇ ਭਲੇ ਤੇ ਅਮਨ ਸ਼ਾਂਤੀ ਲਈ ਅੱਲ੍ਹਾ ਤਾਲਾ ਅੱਗੇ ਹੱਥ ਉਠਾ ਕੇ ਸਮੂਹ ਨਮਾਜ਼ੀਆਂ ਵੱਲੋਂ ਦੁਆ ਮੰਗੀ ਗਈ। ਮਦੀਨਾ ਮਸਜਿਦ ਇੰਤਜਮੀਆ ਵੈੱਲਫੇਅਰ ਸੁਸਾਇਟੀ ਦੇ ਸਕੱਤਰ ਅਤੇ ਜ਼ਿਲ੍ਹਾ ਖ਼ਜ਼ਾਨਚੀ ਮੁਸਲਿਮ ਸਮਾਜ ਸੁਧਾਰ ਕਮੇਟੀ ਬਠਿੰਡਾ ਮੁਹੰਮਦ ਅਸ਼ਰਫ ਅਲੀ ਖ਼ਾਨ ਚੌਂਡ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਭਾਈਚਾਰਕ ਸਾਂਝਾਂ ਦੇ ਤੰਦ ਨੂੰ ਮਜ਼ਬੂਤ ਕਰਨ ਵਾਲਾ ਸੂਬਾ ਹੈ। ਸਾਨੂੰ ਸਮਾਜ ਵਿੱਚ ਰਹਿੰਦਿਆਂ ਹੋਇਆਂ ਧਰਮ ਤੋਂ ਪਹਿਲਾਂ ਇਨਸਾਨੀਅਤ ਨੂੰ ਪਹਿਲ ਦੇਣੀ ਚਾਹੀਦੀ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਹਾਂ ਸਾਰੇ ਭਾਈ ਭਾਈ ਦੇ ਨਾਅਰੇ ਦਾ ਸੰਕੇਤ ਦਿੰਦਿਆ ਹੋਇਆ ਕਿਹਾ ਕਿ ਆਉਣ ਵਾਲੇ ਦਿਨੀਂ ਵਿੱਚ ਮਦੀਨਾ ਮਸਜਿਦ ਇੰਤਜਮੀਆ ਵੈੱਲਫੇਅਰ ਸੁਸਾਇਟੀ ਆਪਣੀ ਬਲੱਡ ਡੋਨਰ ਯੂਨਿਟ ਬਣਾਉਣ ਜਾ ਰਹੀ ਹੈ, ਜੋ ਕਿ ਲੋੜਵੰਦਾਂ ਨੂੰ 24 ਘੰਟੇ ਐਮਰਜੈਂਸੀ ਮਰੀਜ਼ਾਂ ਨੂੰ ਇਲਾਕੇ ਵਿੱਚ ਖ਼ੂਨ ਮੁੱਹਈਆ ਕਰਵਾਏ ਗਈ, ਜਿਸ ਕੀਮਤੀ ਜਾਨਾਂ ਨੂੰ ਮੌਤ ਦੇ ਮੂੰਹੋਂ ਬਚਾਇਆ ਜਾ ਸਕੇ ਅਤੇ ਸੁਸਾਇਟੀ ਵੱਲੋਂ ਪਿਛਲੇ ਸਮੇਂ ਵਿੱਚ ਮੁਸਲਮਾਨ ਭਾਈਚਾਰੇ ਤੇ ਸਮਾਜ ਲਈ ਕੀਤੇ ਗਏ ਕੰਮਾਂ ਦੀ ਸਾਲਾਨਾ ਰਿਕਾਰਡ ਰਿਪੋਰਟ ਨੂੰ ਪੜ ਕੇ ਸਭ ਨਾਲ ਸਾਂਝਾ ਕੀਤਾ ਗਿਆ।



