
ਲੁਧਿਆਣਾ, 28 ਜੁਲਾਈ : ਲੁਧਿਆਣਾ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ, ਸਾਹਿਤ, ਸੱਭਿਆਚਾਰ ’ਤੇ ਹੋਰ ਵੱਖ ਵੱਖ ਕਲਾਵਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਸੁਸਾਇਟੀ ਦੀ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ ਦੀ ਦੇਖ ਰੇਖ ਹੇਠ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿਖੇ ਉੱਘੇ ਸਮਾਜ ਸੇਵੀ ਅਤੇ ਸਾਹਿਤ ਪ੍ਰੇਮੀ ਇੰਜੀ. ਜੇਬੀ. ਸਿੰਘ ਕੋਚਰ ਦੀ ਨਿੱਘੀ ਯਾਦ ਵਿੱਚ ਦੂਸਰਾ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ.ਗੁਰਚਰਨ ਕੌਰ ਕੋਚਰ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ, ਮਨਜੀਤ ਇੰਦਰਾ, ਦਰਸ਼ਨ ਬੁੱਟਰ, ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋਫੈਸਰ ਰਵਿੰਦਰ ਸਿੰਘ ਭੱਠਲ, ਡਾਕਟਰ ਜੋਗਿੰਦਰ ਸਿੰਘ ਨਿਰਾਲਾ ਅਤੇ ਡਾਕਟਰ ਬਲਬੀਰ ਸਿੰਘ ਸੈਣੀ ਸ਼ਾਮਲ ਸਨ। ਇਸ ਸਾਲ ਇਹ ਯਾਦਗਾਰੀ ਪੁਰਸਕਾਰ ਉਸਤਾਦ ਗ਼ਜ਼ਲਗੋ ’ਤੇ ਸ੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਨਿਰੰਤਰ ਯਤਨ ਕਰ ਰਹੀਆਂ ਮਾਣਮੱਤੀਆਂ ਦੋ ਸ਼ਖਸੀਅਤਾਂ ਡਾ. ਰਾਜਵੰਤ ਕੌਰ ਪੰਜਾਬੀ ਤੇ ਭਗਤ ਰਾਮ ਰੰਗਾੜਾ ਨੂੰ ਇੰਜ. ਜੇਬੀ. ਸਿੰਘ ਕੋਚਰ ਯਾਦਗਾਰੀ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਨਾਮਵਰ ਸ਼ਾਇਰ ਰਮਨ ਸੰਧੂ ਨੂੰ ਇੰਜੀ. ਜੇਬੀ. ਸਿੰਘ ਕੋਚਰ ਯਾਦਗਾਰੀ ਯੁਵਾ ਪੁਰਸਕਾਰ ਨਾਲ ਨਿਵਾਜਿਆ ਗਿਆ। ਸਨਮਾਨਿਤ ਸ਼ਖਸੀਅਤਾਂ ਨੂੰ ਦੁਸ਼ਾਲਾ, ਪੁਰਸਕਾਰ ਚਿੰਨ, ਸਨਮਾਨ ਪੱਤਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਪ੍ਰਾਪਤ ਸ਼ਖ਼ਸੀਅਤਾਂ ਬਾਰੇ ਸਨਮਾਨ ਪੱਤਰ ਕੇ ਸਾਧੂ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਅੰਜੂ ਅਮਨਦੀਪ ਗਰੋਵਰ ਅਤੇ ਤਰਲੋਚਨ ਲੋਚੀ ਵੱਲੋਂ ਪੜ੍ਹੇ ਗਏ। ਮੰਚ ਸੰਚਾਲਨ ਸੁਖਵਿੰਦਰ ਅਨਹਦ ਅਤੇ ਪ੍ਰਮਿੰਦਰ ਅਲਬੇਲਾ ਨੇ ਕੀਤਾ। ਵੱਖ-ਵੱਖ ਸ਼ਖਸੀਅਤਾਂ ਨੇ ਇੰਜੀਨੀਅਰ ਜੇਬੀ ਸਿੰਘ ਕੋਚਰ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਸਮਾਗਮ ਦੀ ਸਮਾਪਤੀ ’ਤੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਸੁਸਾਇਟੀ ਦੀ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਪਿਛਲੇ ਸਾਲ ਤੋਂ ‘ਇੰਜੀਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਅਤੇ ਪਹਿਲਾ ਯਾਦਗਾਰੀ ਐਵਾਰਡ ਸ਼੍ਰੋਮਣੀ ਸਾਹਿਤ ਪੁਰਸਕਾਰ ਜੇਤੂ, ਬਹੁ-ਵਿਧਾਵੀ ਲੇਖਕ ਤੇ ਮਾਣਮੱਤੀ ਸ਼ਖ਼ਸੀਅਤ ਦੇ ਮਾਲਕ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਦਿੱਤਾ ਗਿਆ ਸੀ। ਇਸ ਮੌਕੇ ਸਰਦਾਰ ਪੰਛੀ, ਅਮਰੀਕ ਸਿੰਘ ਤਲਵੰਡੀ, ਹਰਕੇਸ਼ ਮਿੱਤਲ, ਸਾਗਰ ਸਿਆਲਕੋਟੀ, ਤਰਸੇਮ ਨੂਰ, ਸੁਨੀਲ ਸ਼ਰਮਾ, ਕੇ.ਸਾਧੂ ਸਿੰਘ, ਫਕੀਰ ਚੰਦ ਸ਼ੁਕਲਾ, ਸ੍ਰੋਮਣੀ ਲਿਖਾਰੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਡਾ. ਸੰਦੀਪ ਸ਼ਰਮਾ, ਅਰਪਿੰਦਰ ਸੰਧੂ, ਡਾ ਹਰੀ ਸਿੰਘ ਜਾਚਕ, ਹਰਕੇਸ਼ ਮਿੱਤਲ, ਪਾਲ ਗੁਰਦਾਸਪੁਰੀ, ਰਵਿੰਦਰ ਰਵੀ, ਸਾਗਰ ਸਿਆਲਕੋਟੀ, ਤਰਸੇਮ ਨੂਰ, ਸੁਨੀਲ ਸ਼ਰਮਾ, ਰਾਜ਼ ਗੁਰਦਾਸਪੁਰੀ, ਬਿਸ਼ਨ ਦਾਸ, ਜਨਮੇਜਾ ਸਿੰਘ ਜੋਹਲ, ਜਗਜੀਤ ਕਾਫ਼ਿਰ, ਡਾ ਸਾਧੂ ਰਾਮ ਲੰਗੇਆਣਾ, ਡਾ ਜਗਤਾਰ ਧੀਮਾਨ, ਡਾ ਰਮਨਦੀਪ ਸਿੰਘ ਦੀਪ, ਸੁਖਦਰਸ਼ਨ ਗਰਗ, ਅਮਰਜੀਤ ਸਿੰਘ ਜੀਤ, ਡਾ ਗੁਰਚਰਨ ਗਾਂਧੀ, ਮੋਹੀ ਅਪਰਜੀਤ, ਰਾਮ ਲਾਲ ਭਗਤ, ਮਨਦੀਪ ਕੌਰ ਭਦੌੜ, ਪ੍ਰਿੰਸੀਪਲ ਇੰਦਰਜੀਤ ਪਾਲ ਕੌਰ, ਪ੍ਰੋਫੈਸਰ ਸ਼ਰਨਜੀਤ ਕੌਰ, ਸੁਖਦੇਵ ਸਿੰਘ ਗੰਡਵਾਂ, ਗੁਰਚਰਨ ਧੰਜੂ, ਅਜਮੇਰ ਸਿੰਘ ਦੀਵਾਨਾ, ਅਸ਼ੋਕ ਭੰਡਾਰੀ, ਸੋਮ ਨਾਥ, ਗੁਰਦਾਸ ਸਿੰਘ ਦਾ, ਜਸਬੀਰ ਸਿੰਘ ਸੋਹਲ, ਪ੍ਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਜਸਵਿੰਦਰ ਕੌਰ ਜੱਸੀ, ਗੁਰਮੀਤ ਕੌਰ, ਪ੍ਰਵਿੰਦਰ ਕੌਰ ਲੋਟੇ, ਜਗਦੀਸ਼ ਰਾਣਾ, ਸੁਰਜੀਤ ਸਿੰਘ ਜੀਤ, ਇੰਦਰਜੀਤ ਸਿੰਘ ਥਿੰਦ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਆਏ ਪਤਵੰਤੇ ਸੱਜਣ ਸ਼ਾਮਲ ਸਨ। ਬਾਕਸ– -ਵੱਖ ਵੱਖ ਕਵੀਆਂ ਨੇ ਕਵੀ ਦਰਬਾਰ ’ਚ ਪੇਸ਼ ਕੀਤੀਆਂ ਰਚਨਾਵਾਂ ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਸਹਿਜਪ੍ਰੀਤ ਮਾਂਗਟ, ਦੀਪਕ ਸ਼ਰਮਾ ਚਨਾਰਥਲ, ਜਸਪ੍ਰੀਤ ਅਮਲਤਾਸ, ਸੁਰਿੰਦਰ ਜੈਪਾਲ, ਪ੍ਰਭਜੋਤ ਸੋਹੀ, ਜੋਗਿੰਦਰ ਨੂਰ ਮੀਤ, ਕੋਮਲ ਦੀਪ, ਹਰਲੀਨ ਸੋਨਾ, ਕਰਮਜੀਤ ਸਿੰਘ ਗਰੇਵਾਲ, ਹਰਸਿਮਰਤ ਕੌਰ, ਰਾਜਦੀਪ ਤੂਰ, ਰਮਨਦੀਪ ਕੌਰ ਬਾਜਾਖਾਨਾ, ਮੀਤ ਅਨਮੋਲ, ਡਾ ਇਰਾਦੀਪ ਤ੍ਰੇਹਨ, ਰਾਕੇਸ਼ ਤੇਜਪਾਲ ਜਾਨੀ, ਰਣਜੀਤ ਸਵੀ, ਦੀਪ ਜਗਦੀਪ ਸਿੰਘ, ਗੁਰਮੀਤ ਬੱਬੀ ਬਾਜਾਖਾਨਾ, ਗੁਰਵਿੰਦਰ ਸਿੰਘ ਸ਼ੇਰਗਿੱਲ, ਏਕਤਾ ਭੂਪਾਲ ਸਿੰਘ, ਦੀਪ ਲੁਧਿਆਣਵੀ, ਨੀਲੂ ਬੱਗਾ, ਇੰਦਰਜੀਤ ਕੌਰ ਲੋਟੇ, ਰਜਨੀਸ਼ ਭੱਟੀ ਮਨਜੀਤ ਕੌਰ ਧੀਮਾਨ, ਜ਼ੋਰਦਾਰ ਸਿੰਘ ਪੰਛੀ, ਡਾ ਅਮਨਪ੍ਰੀਤ ਕੌਰ ਕੰਗ, ਸੁਖਬੀਰ ਸੰਧੇ, ਗੁਰਦੀਪ ਸੈਣੀ, ਬਿੰਦਰ ਮਾਝੀ ਆਦਿ ਨੇ ਖੂਬ ਰੰਗ ਬੰਨ੍ਹਿਆ। ਆਏ ਸਮੁੱਚੇ ਮਹਿਮਾਨਾਂ ਅਤੇ ਕਵੀਆਂ/ਕਵਿਤਰੀਆਂ ਨੂੰ ਵੀ ਯਾਦਗਾਰੀ ਚਿੰਨ੍ਹ ਦੋਸ਼ਾਲੇ/ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ।



