Punjab

ਇਸ ਪਿੰਡ ’ਚ ਕੰਧਾਂ ‘ਤੇ ਲਿਖਿਆ ‘ਚਿੱਟਾ ਇਧਰ ਵਿਕਦਾ ਹੈ’

ਮੌੜ ਮੰਡੀ, 30 ਨਵੰਬਰ : ਅੱਜ ਬਠਿੰਡਾ ਦੇ ਪਿੰਡ ਮੌੜ ਕਲਾਂ ਦੀਆਂ ਕੰਧਾਂ ਉੱਪਰ ਕਿਸੇ ਅਣਜਾਣ ਆਦਮੀ ਨੇ ਰਾਤ ਸਮੇਂ ਸੱਤ ਅੱਠ ਜਗ੍ਹਾਂ ਉੱਪਰ ਇਧਰ ‘ਚਿੱਟਾ ਸ਼ਰੇਆਮ ਵਿਕਦਾ ਹੈ’ ਲਿਖ ਦਿੱਤਾ। ਜਦੋਂ ਸਵੇਰੇ ਇਸ ਦੀ ਭਿਣਕ ਪੁਲਿਸ ਪ੍ਰਸ਼ਾਸਨ ਨੂੰ ਪਈ ਤਾਂ ਉਨ੍ਹਾਂ ਨੇ ਦੋ ਮੁਲਾਜ਼ਮਾਂ ਨੂੰ ਭੇਜ ਕੇ ਇਸ ਉੱਤੇ ਰੰਗ ਫੇਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਪੁਲਿਸ ਮੁਲਾਜ਼ਮਾਂ ਨੂੰ ਰੋਕਿਆ ਕਿ ਇਹ ਤੁਸੀਂ ਕਿਉਂ ਮਿਟਾਉਂਦੇ ਹੋ। ਇੱਥੇ ਤਾਂ ਸ਼ਰੇਆਮ ਹੀ ਚਿੱਟਾ ਵਿਕਦਾ ਹੈ, ਪਰ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ।ਜਦੋਂ ਕਿ ਆਸ਼ਾ ਪੱਤੀ ਵਿੱਚ ਪਿਛਲੇ ਤਿੰਨ ਦਿਨ ਪਹਿਲਾਂ ਹੀ ਇੱਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਕਰਕੇ ਮੌਤ ਹੋ ਗਈ ਸੀ। ਪੁਲਿਸ ਨੇ ਅਜੇ ਤੱਕ ਉਸ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਦੇ ਹਜੂਮ ਨੂੰ ਦੇਖ ਕੇ ਪੁਲਸ ਮੁਲਾਜ਼ਮ ਉਥੋਂ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।

Related Articles

Leave a Reply

Your email address will not be published. Required fields are marked *

Back to top button