
ਚੰਡੀਗੜ੍ਹ, 21 ਮਾਰਚ-ਪੰਜਾਬ ‘ਚ ਵਿਦਿਆਰਥੀਆਂ ਦੀਆਂ ਇਕ ਵਾਰ ਮੌਜਾਂ ਲੱਗਣ ਵਾਲੀਆਂ ਹਨ। ਹੁਣੇ ਜਿਹੇ ਹੋਲੀ ਦੀਆਂ ਛੁੱਟੀਆਂ ਖ਼ਤਮ ਹੋਈਆਂ ਸਨ ਕਿ ਇਕ ਵਾਰ ਫਿਰ ਲਗਾਤਾਰ ਦੋ ਛੁੱਟੀਆਂ ਆ ਗਈਆਂ ਹਨ। ਸੂਬਾ ਸਰਕਾਰ ਨੇ ਸੋਮਵਾਰ 31 ਮਾਰਚ ਨੂੰ ਵੀ ਸਰਕਾਰੀ ਛੁੱਟੀ ਐਲਾਨੀ ਹੋਈ ਹੈ। ਇਸ ਦਿਨ ਈਦ-ਉਲ-ਫਿਤਰ ਹੈ ਤੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ 30 ਮਾਰਚ ਨੂੰ ਐਤਵਾਰ ਹੈ। ਇਸ ਲਈ ਲਗਾਤਾਰ ਦੋ ਛੁੱਟੀਆਂ ਬਣ ਰਹੀਆਂ ਹਨ।



