International

ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆਂ ਦੇ ਚੋਟੀ ਦੇ ਰਹਿਣਯੋਗ ਸ਼ਹਿਰਾਂ ‘ਚ ਸ਼ੁਮਾਰ

ਮੈਲਬੋਰਨ, 20 ਜੂਨ : ਆਸਟ੍ਰੇਲੀਆ ਦੇ ਪ੍ਰਮੱਖ ਸ਼ਹਿਰ ਮੈਲਬੋਰਨ, ਸਿਡਨੀ ਤੇ ਐਡੀਲੇਡ ਇੱਕ ਵਾਰ ਫੇਰ ਦੁਨੀਆਂ ਦੇ ਸਭ ਤੋਂ ਵੱਧ ਵਧੀਆ ਰਹਿਣ ਪੱਖੋਂ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ 10 ਨੰਬਰਾਂ ਵਿੱਚ ਸ਼ੁਮਾਰ ਹੋ ਗਏ ਹਨ। ਦਿ ਇਕਨਾਮਿਕਸਟ ਇੰਟੈਲੀਜੈਂਸ ਯੁਨਿਟ ਗਲੋਬਲ ਲਾਇਵਲਿਟੀ ਇੰਡੈਕਸ ਦੇ ਵਿੱਚ ਇਸ ਸਾਲ ਵੀ ਆਸਟਰੇਲੀਆ ਨੇ ਮਜ਼ਬੂਤ ਮੌਜੂਦਗੀ ਦਰਸਾਈ ਹੈ। ਇਸ ਸਰਵੇ ਦੌਰਾਨ ਇਹ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੇ ਤਿੰਨੋਂ ਸ਼ਹਿਰਾਂ ਨੇ ਸਿਹਤ ਸੁਧਾਰ, ਭਾਈਚਾਰਕ ਸਾਂਝ, ਵਾਤਾਵਰਣ, ਸਿੱਖਿਆ, ਬਨਿਆਂਦੀ ਢਾਂਚੇ ਆਦਿ ਵਿੱਚ ਉਤਮ ਹੋਣ ‘ਤੇ ਪ੍ਰਮਾਣ ਦਿੱਤੇ ਹਨ। ਇਸ ਸੰਸਥਾਂ ਵਲੋਂ ਕਰਵਾਏ ਗਏ ਤਾਜ਼ੇ ਸਰਵੇਖਣ ਵਿੱਚ ਯੂਰਪੀ ਦੇਸ਼ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆਂ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰਾਂ ਵਿੱਚੋ ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਐਲਾਨਿਆ ਗਿਆ ਹੈ। ਯੂਰਪੀ ਦੇਸ਼ ਆਸਟਰੀਆ ਦੇ ਸ਼ਹਿਰ ਵਿਆਨਾ ਅਤੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜਿਉਰਿਚ ਨੂੰ ਸਾਂਝੇ ਤੌਰ ‘ਤੇ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਮੈਲਬੋਰਨ ਨੂੰ ਇਸ ਦਰਜਾਬੰਦੀ ਵਿੱਚ ਚੌਥਾ ਸਥਾਨ, ਸਿਡਨੀ ਨੂੰ ਛੇਵਾਂ ਅਤੇ ਐਡੀਲੇਡ ਨੂੰ ਨੌਵਾਂ ਸਥਾਨ ਹਾਸਿਲ ਹੋਇਆ ਹੈ। ਇਹ ਸਰਵੇਖਣ ਵਿਸ਼ਵ ਦੇ 173 ਸ਼ਹਿਰਾਂ ਵਿੱਚ ਕਰਵਾਇਆ ਗਿਆ ਤੇ ਇਹ ਵਧੀਆਂ ਸਿਹਤ ਸਹੂਲਤਾਂ, ਵਾਤਾਵਰਨ, ਉੱਚ ਸਿੱਖਿਆ, ਬੁਨਿਆਦੀ ਢਾਂਚਾ ਅਤੇ ਸੱਭਿਆਚਾਰ ‘ਤੇ ਆਧਾਰਿਤ ਸੀ। ਇਸ ਦਰਜਾਬੰਦੀ ਵਿੱਚ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਨੂੰ ਪੰਜਵਾਂ, ਜਪਾਨ ਦੇ ਸ਼ਹਿਰ ਉਸਾਕਾ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨੂੰ ਸਾਂਝੇ ਤੌਰ ‘ਤੇ ਸੱਤਵਾਂ ਦਰਜਾ ਹਾਸਿਲ ਹੋਇਆ ਹੈ। ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇ 10ਵਾਂ ਸਥਾਨ ਪ੍ਰਾਪਤ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਈ ਜੰਗ ਕਰਕੇ ਭਾਰਤੀ ਸ਼ਹਿਰ ਕੋਈ ਵੀ ਸਨਮਾਨਯੋਗ ਦਰਜਾ ਪ੍ਰਾਪਤ ਕਰਨ ਵਿੱਚ ਨਾਕਾਮ ਰਹੇ ਹਨ। ਇਸ ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਦਮਾਸਸ, ਕੀਵ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ, ਤ੍ਰਿਪੋਲੀ ਆਦਿ ਐਲਾਨੇ ਗਏ ਹਨ।

Related Articles

Leave a Reply

Your email address will not be published. Required fields are marked *

Back to top button