
ਕਿਸ਼ਨਗੜ, 18 ਜੂਨ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਡੀਏਵੀ ਯੂਨੀਵਰਸਿਟੀ ਨਜ਼ਦੀਕ ਇੰਡੀਅਨ ਨਰਸਰੀ ਦੇ ਸਾਹਮਣੇ ਅਣਪਛਾਤੇ ਵਾਹਨ ਨੇ ਕਾਲੇ ਰੰਗ ਦੀ ਆਲਟੋ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਆਟੋ ਕਾਰ ਪਲਟ ਗਈ ਅਤੇ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਫੋਨ ‘ਤੇ ਕਿਸੇ ਨੇ ਇਤਲਾਹ ਦਿੱਤੀ ਕਿ ਡੀਏਵੀ ਯੂਨੀਵਰਸਿਟੀ ਨਜਦੀਕ ਨਰਸਰੀ ਦੇ ਸਾਹਮਣੇ ਕਿਸੇ ਅਣਪਛਾਤੇ ਵਾਹਨ ਨੇ ਆਲਟੋ ਕਾਰ ਨੂੰ: ਪੀਬੀ 08 ਸੀਡੀ 8123 ਨੂੰ ਟੱਕਰ ਮਾਰੀ ਹੈ, ਜਿਸ ਕਾਰਨ ਕਾਰ ਪਲਟ ਗਈ ਹੈ। ਐਸਐਸਐਫ ਟੀਮ ਨੇ ਮੌਕੇ ‘ਤੇ ਆ ਕੇ ਦੇਖਿਆ ਤਾਂ ਕਾਰ ਪਲਟੀ ਹੋਈ ਸੀ ਅਤੇ ਕਾਰ ਚਾਲਕ ਉਮਕਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਧੁੱਗਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 72 ਸਾਲ ਗੰਭੀਰ ਜ਼ਖਮੀ ਹਾਲਤ ਵਿੱਚ ਸੀ, ਜਿਸ ਨੂੰ ਐਸਐਸਟੀਮ ਨੇ ਆਪਣੀ ਸਰਕਾਰੀ ਗੱਡੀ ਵਿੱਚ ਪਾ ਕੇ ਪਠਾਨਕੋਟ ਬਾਈਪਾਸ ਜਲੰਧਰ ਦੇ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਐਸਐਸਐਫ ਟੀਮ ਵੱਲੋਂ ਇਸ ਹਾਦਸੇ ਸਬੰਧੀ ਪੁਲਿਸ ਚੌਂਕੀ ਕਿਸ਼ਨਗੜ੍ਹ ਨੂੰ ਨੋਟ ਕਰਵਾਇਆ ਗਿਆ। ਆਲਟੋ ਕਾਰ ਸਾਈਡ ਤੇ ਹੋਣ ਕਾਰਨ ਹਾਈਵੇ ਤੇ ਆਪ ਆਵਾਜਾਈ ਸੁਚਾਰੂ ਰੂਪ ਨਾਲ ਚਾਲੂ ਸੀ।



