ਨਵੀਂ ਦਿੱਲੀ, 12 ਅਗਸਤ : ਟੀਮ ਇੰਡੀਆ ਦੇ ਸਾਬਕਾ ਸਪਿਨ ਆਲਰਾਊਂਡਰ R ਅਸ਼ਵਿਨ ਨੇ IPL ਟ੍ਰੇਡ ਅਫਵਾਹਾਂ ‘ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਤੋਂ ਅਗਲੇ ਸੀਜ਼ਨ ਬਾਰੇ ਸਿੱਧਾ ਸਵਾਲ ਕੀਤਾ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਜੇ ਟੀਮ ਉਨ੍ਹਾਂ ਨੂੰ ਰਿਟੇਨ ਨਹੀਂ ਕਰਨਾ ਚਾਹੁੰਦੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਜਾਵੇ। ਜਾਣਕਾਰੀ ਲਈ ਰਵਿਚੰਦਰਨ ਅਸ਼ਵਿਨ ਨੂੰ ਸੀਐਸਕੇ ਨੇ IPL 2025 ਮੈਗਾ ਆਕਸ਼ਨ ਵਿੱਚ 9.75 ਕਰੋੜ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ ਆਪਣੀ ਹੋਮ ਟੀਮ ਵਿੱਚ ਵਾਪਸੀ ਕਰਨ ਦੇ ਬਾਵਜੂਦ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਉਨ੍ਹਾਂ ਨੇ ਟੀਮ ਲਈ 14 ਵਿੱਚੋਂ 9 ਮੈਚ ਖੇਡਦੇ ਹੋਏ 7 ਵਿਕਟਾਂ ਲਈਆ ਸੀ।
R ਅਸ਼ਵਿਨ ਨੇ IPL ਟ੍ਰੇਡ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜੀ
ਦਰਅਸਲ IPL 2025 ਵਿੱਚ ਸੀਐਸਕੇ ਦੀ ਟੀਮ ਵਿਚ ਵਾਪਸੀ ਕਰਨ ਵਾਲੇ R ਅਸ਼ਵਿਨ ਲਈ ਇਹ ਸੀਜ਼ਨ ਕੁਝ ਖਾਸ ਨਹੀਂ ਰਿਹਾ। ਉਨ੍ਹਾਂ ਦੇ IPL ਡੈਬਿਊ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਕਿਸੇ ਸੀਜ਼ਨ ਵਿੱਚ ਉਨ੍ਹਾਂ ਨੇ 12 ਤੋਂ ਘੱਟ ਮੈਚ ਖੇਡੇ। ਹਾਲ ਹੀ ਵਿੱਚ ਉਨ੍ਹਾਂ ਬਾਰੇ ਇੱਕ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਕਿ ਸੀਐਸਕੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ ਅਗਲੇ ਸੀਜ਼ਨ ਲਈ ਟੀਮ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ। ਹਾਲਾਂਕਿ ਇਸ ਲਈ RR ਵੀ ਕਿਸੇ ਵੱਡੇ ਖਿਡਾਰੀ ਦੀ ਮੰਗ ਕਰ ਰਹੀ ਹੈ, ਇਸ ਲਈ ਸੰਭਵ ਹੈ ਕਿ ਅਸ਼ਵਿਨ ਨੂੰ ਲੈ ਕੇ ਰਾਜਸਥਾਨ ਦੀ ਟੀਮ ਸੰਜੂ ਸੈਮਸਨ ਨੂੰ ਰੀਲੀਜ਼ ਕਰ ਦੇਵੇ। ਸੈਮਸਨ ਦੀ ਕੀਮਤ ਅਸ਼ਵਿਨ ਤੋਂ 9.25 ਕਰੋੜ ਰੁਪਏ ਜ਼ਿਆਦਾ ਹੈ। ਆਪਣੇ ਯੂਟਿਊਬ ਚੈਨਲ ‘ਤੇ ਅਸ਼ਵਿਨ ਨੇ ਪੁਰਾਣੀਆਂ ਗੱਲਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਰਾਜਸਥਾਨ ਰਾਇਲਜ਼ ਨੇ ਆਪਣੇ ਸਾਰੇ ਯੋਜਨਾਵਾਂ ਉਨ੍ਹਾਂ ਨੂੰ ਦੱਸੀਆਂ ਸਨ। ਅਸ਼ਵਿਨ ਨੇ ਕਿਹਾ, “ਮੈਂ RR ਲਈ ਤਿੰਨ ਸਾਲ ਖੇਡਿਆ। ਪਹਿਲੇ ਸਾਲ ਦੇ ਬਾਅਦ ਹੀ ਮੈਨੂੰ CEO ਨੇ ਈ-ਮੇਲ ਕੀਤਾ ਕਿ ਇਸ ਸੀਜ਼ਨ ਤੁਹਾਡੀ ਪ੍ਰਦਰਸ਼ਨ ਸਾਡੇ ਉਮੀਦਾਂ ਤੋਂ ਬਿਹਤਰ ਰਹੀ, ਇਸ ਲਈ ਅਸੀਂ ਤੁਹਾਡਾ ਕੰਟ੍ਰੈਕਟ ਵਧਾ ਰਹੇ ਹਾਂ। ਇਹ ਹਰ ਸਾਲ ਹੋਇਆ। ਮੈਨੂੰ ਲੱਗਦਾ ਹੈ ਕਿ ਇਹ ਹਰ ਫ੍ਰੈਂਚਾਈਜ਼ੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਖਿਡਾਰੀ ਨੂੰ ਰਿਟੇਨਸ਼ਨ ਬਾਰੇ ਜਾਣੂ ਕਰਦੀ ਰਹੇ।”
ਮੈਨੂੰ ਨਹੀਂ ਪਤਾ ਕੌਣ ਅਫਵਾਹਾਂ ਫੈਲਾ ਰਿਹਾ
ਅਸ਼ਵਿਨ ਨੇ ਅੱਗੇ ਕਿਹਾ ਕਿ ਸੰਜੂ ਸੈਮਸਨ ਦੇ ਬਾਰੇ ਖਬਰਾਂ ਆ ਰਹੀਆਂ ਹਨ ਪਰ ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਟੀਮ ਵਿਚ ਰਿਟੇਨ ਹੋਣਾ ਚਾਹੁੰਦੇ ਹਨ ਜਾਂ ਨਹੀਂ। ਮੈਂ ਵੀ ਸੀਐਸਕੇ ਤੋਂ ਆਪਣੇ ਰੋਲ ਬਾਰੇ ਸਾਫ਼ਾਈ ਮੰਗੀ ਹੈ। ਸੰਜੂ ਬਾਰੇ ਮੈਨੂੰ ਨਹੀਂ ਪਤਾ ਕਿ ਇਹ ਅਫਵਾਹਾਂ ਕਿੱਥੋਂ ਉੱਡ ਰਹੀਆਂ ਹਨ। ਜਾਣਕਾਰੀ ਲਈ IPL ਵਿੱਚ ਖਿਡਾਰੀਆਂ ਨੂੰ ਰਿਟੇਨ ਅਤੇ ਰੀਲੀਜ਼ ਕਰਨ ਦੀ ਆਖਰੀ ਤਰੀਕ ਆਕਸ਼ਨ ਦੇ 1 ਹਫ਼ਤੇ ਪਹਿਲਾਂ ਤੱਕ ਰਹਿੰਦੀ ਹੈ। ਇਸ ਵਾਰੀ ਮਿਨੀ ਆਕਸ਼ਨ ਨਵੰਬਰ ਤੋਂ ਜਨਵਰੀ ਦੇ ਵਿਚਕਾਰ ਹੋ ਸਕਦਾ ਹੈ।
URL Copied