
ਨਵੀਂ ਦਿੱਲੀ, 5 ਦਸੰਬਰ : ਆਰਬੀਆਈ (RBI) ਨੇ ਅੱਜ ਸ਼ੁੱਕਰਵਾਰ ਨੂੰ ਰੈਪੋ ਦਰ (Repo Rate) ਵਿੱਚ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਦਰ ਵਿੱਚ 0.25% ਦੀ ਕਟੌਤੀ ਕਰਕੇ ਆਮ ਆਦਮੀ ਨੂੰ ਰਾਹਤ ਦਿੱਤੀ ਹੈ। ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਾਲੀ ਐਮਪੀਸੀ (MPC) ਨੇ ਰੈਪੋ ਦਰ 25 ਬੀਪੀਐਸ (BPS) ਘਟਾ ਕੇ 5.25% ਕਰ ਦਿੱਤੀ ਹੈ। ਇਸ ਫੈਸਲੇ ਨਾਲ ਹੋਮ ਲੋਨ ਅਤੇ ਹੋਰ ਲੋਨ ਦੀ ਈਐਮਆਈ (EMI) ਘੱਟ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ‘ਤੇ ਵਿੱਤੀ ਬੋਝ ਘੱਟ ਹੋਵੇਗਾ। ਰੈਪੋ ਦਰ ਵਿੱਚ ਕਟੌਤੀ ਨਾਲ ਅਰਥਵਿਵਸਥਾ ਵਿੱਚ ਵੀ ਸਕਾਰਾਤਮਕ ਅਸਰ ਦੇਖਣ ਨੂੰ ਮਿਲੇਗਾ, ਕਿਉਂਕਿ ਲੋਨ ਸਸਤੇ ਹੋਣ ਨਾਲ ਮੰਗ ਵਧੇਗੀ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
RBI ਨੇ ਜੀਡੀਪੀ ਵਾਧੇ ਦਾ ਕਿੰਨਾ ਅਨੁਮਾਨ ਲਗਾਇਆ
ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2025-26 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (GDP) ਦੇ ਅਨੁਮਾਨ ਨੂੰ ਸੋਧ ਕੇ 7.3% ਕਰ ਦਿੱਤਾ ਹੈ, ਜਦੋਂ ਕਿ ਪਹਿਲਾਂ ਇਹ 6.8% ਸੀ।
* ਵਿੱਤੀ ਸਾਲ 26 ਦੀ ਤੀਜੀ ਤਿਮਾਹੀ ਲਈ, ਕੇਂਦਰੀ ਬੈਂਕ ਨੇ ਆਪਣੇ ਵਿਕਾਸ ਅਨੁਮਾਨ ਨੂੰ 6.4% ਤੋਂ ਵਧਾ ਕੇ 7.0% ਕਰ ਦਿੱਤਾ।
* ਆਰਬੀਆਈ ਨੇ ਫਰਵਰੀ ਵਿੱਚ ਹੋਈ ਮੀਟਿੰਗ ਵਿੱਚ ਵਿਆਜ ਦਰਾਂ ਨੂੰ 6.5% ਤੋਂ ਘਟਾ ਕੇ 6.25% ਕਰ ਦਿੱਤਾ ਸੀ।



