National

‘ਆਪ’ ਸਰਕਾਰ ਕਾਨੂੰਨ ਵਿਵਸਥਾ ਬਹਾਲ ਰੱਖਣ ’ਚ ਰਹੀ ਫੇਲ੍ਹ : ਬਾਜਵਾ

ਚਵਿੰਡਾ ਦੇਵੀ, 18 ਜੂਨ : ਪਿੰਡ ਜੈਂਤੀਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਸਵਰਗੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਬੇਟੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ ਦੀ ਪ੍ਰਧਾਨਗੀ ਹੇਠ ਸੰਵਿਧਾਨ ਬਚਾਓ ਰੈਲੀ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਿੰਦਰਮੀਤ ਸਿੰਘ ਪਾਹੜਾ, ਅਰੁਣਾ ਚੌਧਰੀ, ਅਸ਼ੋਕ ਚੌਧਰੀ, ਕੁਲਬੀਰ ਸਿੰਘ ਜੀਰਾ, ਪੰਜਾਬ ਜਨਰਲ ਸਕੱਤਰ ਸੰਦੀਪ ਸੰਧੂ, ਸੀਨੀਅਰ ਆਗੂ ਸੁਖਵਿੰਦਰ ਸਿੰਘ ਡੈਨੀ ਜੰਡਿਆਲਾ ਗੁਰੂ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਅਮਿਤ ਵਿਜ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਅਤੇ ਹੁਣ ਲੋਕ ਇਸ ਪਾਰਟੀ ਦੀਆਂ ਗੱਲਾਂ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸੀ ਆਗੂ ਅਤੇ ਵਰਕਰ ਇਕ ਪਲੇਟਫਾਰਮ ’ਤੇ ਇਕੱਠੇ ਹੋਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਇਤਿਹਾਸਕ ਜਿੱਤ ਦਰਜ ਕਰ ਸਕਣ। ਇਸ ਮੌਕੇ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰ ਰਹੇ ਕਿਸਾਨਾਂ, ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹੱਥਕੰਡੇ ਅਪਣਾ ਰਹੀ ਹੈ ਅਤੇ ਸਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੀ ਹਰ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ ਨੇ ਕਿਹਾ ਕਿ ਉਹ ਬਟਾਲਾ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਸੂਬੇ ਦਾ ਭਵਿੱਖ ਸਿਰਫ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ ਤੇ ਉਹ ਹੁਣ ਵਿਰੋਧੀ ਪਾਰਟੀਆਂ ਦੀਆਂ ਗੱਲਾਂ ’ਚ ਨਹੀਂ ਆਉਣਗੇ। ਆਖਿਰ ਵਿਚ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ ਨੇ ਆਏ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਮੇਅਰ ਚੰਦਰਕਾਂਤਾ, ਵਿਜੇ ਕੁਮਾਰ ਬਿੱਲੂ, ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਜਸਕਰਨ ਸਿੰਘ ਕਾਹਲੋਂ, ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਸੁੱਚਾ ਸਿੰਘ, ਕੌਂਸਲਰ ਬਾਵਾ ਸਿੰਘ, ਕੌਂਸਲਰ ਰਾਣੂ ਸੇਖੜੀ, ਕੌਂਸਲਰ ਅਨਿਲ ਕੁਮਾਰ ਸੇਖੜੀ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਸਰਦੂਲ ਸਿੰਘ, ਕੌਂਸਲਰ ਜਰਮਨਜੀਤ ਸਿੰਘ ਬਾਜਵਾ, ਅਸ਼ੋਕ ਕੁਮਾਰ, ਅਜੈਪਾਲ ਸਿੰਘ, ਗੋਪਾਲ ਦਾਸ, ਬਲਵਿੰਦਰ ਸਿੰਘ, ਸਤਿੰਦਰ ਸਿੰਘ ਜਾਂਗਲਾ, ਓਮਕਾਰ ਸਿੰਘ, ਜਸਬੀਰ ਸਿੰਘ, ਸੁਰਿੰਦਰ ਸਿੰਘ, ਹਰਜੋਤ ਸਿੰਘ, ਸਰਬਜੀਤ ਸਿੰਘ, ਕਸ਼ਮੀਰ ਸਿੰਘ, ਹਰਜੀਤ ਸਿੰਘ, ਮਨਬੀਰ ਸਿੰਘ, ਸਿਕੰਦਰ ਸਿੰਘ, ਰਾਜੂ ਆੜਤੀ, ਨਿਸਾਨ ਸਿੰਘ, ਰਜਿੰਦਰ ਸਿੰਘ ਬੱਲਾ ਬਿਸਨੀਵਾਲ, ਕੁਲਦੀਪ ਸਿੰਘ ਕਾਹਲੋਂ, ਰਣਬੀਰ ਸਿੰਘ, ਰਮੇਸ਼ ਚੋਪੜਾ, ਸਤਨਾਮ ਸਿੰਘ, ਸਵਾਮੀਪਾਲ ਖੋਸਲਾ ਸਾਬਕਾ ਚੇਅਰਮੈਨ, ਸੰਤੋਖ ਸਿੰਘ, ਸਰਦੂਲ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਪ੍ਰਭਸ਼ਰਨ ਸਿੰਘ, ਗੁਰਨਾਮ ਸਿੰਘ, ਗੁਲਸ਼ਨ ਕੁਮਾਰ ਮਾਰਬਲ ਵਾਲੇ, ਸ਼ਿਵ ਸਾਨਨ, ਬੰਟੀ ਅਰੋੜਾ, ਅਮਨਪ੍ਰੀਤ ਸਿੰਘ, ਜਗਜੀਤ ਸਿੰਘ ਬੱਬਰ, ਸੰਨੀ ਬੱਬਰ, ਭੁਪਿੰਦਰ ਸਿੰਘ, ਕਾਂਗਰਸ ਸੇਵਾ ਦਲ ਦੇ ਜਿਲ੍ਹਾ ਪ੍ਰਧਾਨ ਰਮਨ ਨਈਅਰ, ਕਾਂਗਰਸ ਸੇਵਾ ਦਲ ਦੇ ਪੰਜਾਬ ਸਕੱਤਰ ਨਰੇਸ ਕਪੂਰ, ਸੰਜੀਵ ਖੋਸਲਾ, ਗੁਲਸਨ ਕੁਮਾਰ, ਸਾਬਕਾ ਪ੍ਰਧਾਨ ਸਵਰਨ ਮੁੱਢ, ਰਮੇਸ ਕੁਮਾਰ, ਲਾਲ ਭੱਲਾ, ਰਜਿੰਦਰ ਸਿੰਘ, ਸਤਨਾਮ ਸਿੰਘ, ਸੋਢੀ ਪਰਿਵਾਰ, ਖੋਸਲਾ ਪਰਿਵਾਰ ਅਤੇ ਬੁਧਵਾਰ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button