Punjab

ਆਦਿ ਧਰਮ ਸਮਾਜ ਵੱਲੋਂ 14 ਅਪ੍ਰੈਲ ਦਾ ਦਿਨ ਵਿਸ਼ਵ ਭਰ ’ਚ ਮੁਕਤੀ ਪਰਵ ਵਜੋਂ ਮਨਾਉਣ ਦਾ ਫ਼ੈਸਲਾ

ਕਿਸੇ ਗੁਰੂ, ਪੀਰ, ਰਿਸ਼ੀ, ਮੁਨੀ ਜਾਂ ਭਗਵਾਨ ਨੇ ਨਹੀਂ ਸਾਨੂੰ ਬਾਬਾ ਸਾਹਿਬ ਨੇ ਦਿਵਾਈ ਗੁਲਾਮੀ ਤੋਂ ਮੁਕਤੀ– ਦਰਸ਼ਨ ਰਤਨ ਰਾਵਣ

ਫ਼ਿਰੋਜ਼ਪੁਰ, 29 ਮਾਰਚ (ਬਾਲ ਕਿਸ਼ਨ)– ਆਦਿ ਧਰਮ ਸਮਾਜ (ਆਧਸ) ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਧਰਮ ਦੂਤ ਸ਼ੁਕਰਚਾਰਿਆ  ਦਰਸ਼ਨ ਰਤਨ ਰਾਵਣ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਫਿਰੋਜ਼ਪੁਰ ਵਿਖੇ ਹੋਈ, ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 14 ਅਪ੍ਰੈਲ 2025 ਨੂੰ ਮਨਾਏ ਜਾਣ ਵਾਲੇ ਜਨਮ ਦਿਨ ਸਮਾਗਮ ਅਤੇ ਹੋਰ ਵਾਲਮੀਕਿਨ ਸਮਾਜ ਨਾਲ ਸੰਬੰਧਿਤ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ। ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮ ਦੂਤ ਸ਼ੁਕਰਾਚਾਰਿਆ ਦਰਸ਼ਨ ਰਤਨ ਦਾਵਨ ਨੇ ਕਿਹਾ ਕੀ ਪੰਜਾਬ ਨੂੰ ਗੁਰੂਆ, ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਸਮੂਹ ਭਾਰਤ ਨੂੰ ਭਗਵਾਨਾਂ ਦੀ ਧਰਤੀ ਕਿਹਾ ਜਾਂਦਾ ਹੈ, ਪਰ ਕਿਸੇ ਗੁਰੂ, ਪੀਰ, ਰਿਸ਼ੀ, ਮੁਨੀ ਜਾਂ ਭਗਵਾਨ ਨੇ ਸਾਡੀ ਮੁਕਤੀ ਦਾ ਮਾਰਗ ਨਹੀਂ ਬਣਾਇਆ, ਜਦ ਕਿ ਇਹੋ ਜਿਹੇ ਪਖੰਡ ਰਚੇ ਗਏ ਕਿ ਸਾਨੂੰ ਸ਼ੂਦਰ ਕਹਿ ਕੇ ਪੈਰਾਂ ਵਿੱਚ ਪਾ ਦਿੱਤਾ ਗਿਆ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਸ੍ਰਿਸ਼ਟੀਕਰਤਾ ਵਾਲਮੀਕਿ ਦਯਾਵਾਨ ਦੀ ਗੱਲ ਨੂੰ ਮੰਨਦੇ ਹੋਏ ਕਿ ‘ਪਖੰਡ, ਦਾਨ, ਤੀਰਥ, ਯਾਤਰਾ ਵਿਚ ਨਾ ਪੈ ਕੇ ਗਿਆਨ ਵਿਚ ਪਵੋ’ ’ਤੇ ਚੱਲਦੇ ਹੋਏ ਉਹੀ ਗੱਲ ਬਾਬਾ ਸਾਹਿਬ ਨੇ ਸਾਡੇ ਲਈ ਕਹੀ ਕਿ ਕਿ ਸਿੱਖਿਅਤ ਹੋਵੋਗੇ ਤਾਂ ਮੁਕਤ ਹੋਵੋਗੇ। ਇਸ ਲਈ ਅਸੀਂ 14 ਅਪ੍ਰੈਲ ਦਾ ਦਿਨ ਬਾਬਾ ਸਾਹਿਬ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨਾਂ ਦੇ ਜੀਵਨ ਦਾ ਜੋ ਉਦੇਸ਼ ਸੀ, ਜੋ ਬਾਬਾ ਸਾਹਿਬ ਦੀ ਪਤਨੀ ਮਾਂ ਰਮਾ ਬਾਈ ਨੇ ਵੀ ਕਿਹਾ ਸੀ ਮੇਰੇ 7 ਕਰੋੜ ਬੱਚਿਆਂ ਦੀ ਮੁਕਤੀ ਦੀ ਗੱਲ ਸੋਚਣਾ ਨੂੰ ਯਾਦ ਕਰਦੇ ਹੋਏ ਅਸੀਂ 14 ਅਪ੍ਰੈਲ ਦਾ ਦਿਨ ਮੁਕਤੀ ਪਰਵ ਵਜੋਂ ਮਨਾਉਣ ਦਾ ਫੈਸਲਾ ਕੀਤਾ, ਜੋ ਇਹ ਫ਼ੈਸਲਾ ਕੇਵਲ ਫਿਰੋਜ਼ਪੁਰ ਲਈ ਨਹੀਂ ਬਲਕਿ ਪੂਰੇ ਵਿਸ਼ਵ ਭਰ ਲਈ ਹੈ। ਉਨ੍ਹਾਂ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਅੰਮ੍ਰਿਤਸਰ ਵਿਖੇ ਹੋਏ ਅਪਮਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਘਟਨਾਕ੍ਰਮ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ, ਪਰ ਪੰਜਾਬ ਦੀ ਨਿਕੰਮੀ ਸਰਕਾਰ ਬਾਬਾ ਸਾਹਿਬ ਦੀ ਫੋਟੋ ਦਾ ਤਾਂ ਇਸਤੇਮਾਲ ਕਰਦੀ ਹੈ, ਪਰ ਬਾਬਾ ਸਾਹਿਬ ਦੇ ਅਪਮਾਨ ਨੂੰ ਆਪਣੇ ਦਿਲ ’ਤੇ ਅਤੇ ਆਪਣੇ ਲਾਅ ਐਂਡ ਆਰਡਰ ਵਿੱਚ ਵੀ ਨਹੀਂ ਲੈਂਦੀ, ਜੇਕਰ ਲੈਂਦੀ ਤਾਂ ਇਸ ਘਟਨਾਕ੍ਰਮ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਹੁੰਦੀਉਨ੍ਹਾਂ ਆਮ ਆਦਮੀ ਪਾਰਟੀ ਨੂੰ ਹਰ ਮਸਲੇ ’ਤੇ ਫੇਲ੍ਹ ਦੱਸਦੇ ਹੋਏ ਕਿਹਾ ਕਿ ਭਾਵੇਂ ਪਟਿਆਲਾ ਦਾ ਮੁੱਦਾ ਹੋਵੇ, ਜਿੱਥੇ ਇੱਕ ਆਰਮੀ ਅਫ਼ਸਰ ਨੂੰ ਮਾਰਿਆਕੁੱਟਿਆ ਗਿਆ, ਪਰ ਮੁੱਖ ਮੰਤਰੀ ਨੇ ਇਸ ਮਸਲੇ ’ਤੇ ਵੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ ਕਿ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਆਰਮੀ ਦੀ ਵਰਦੀ ਦਾ ਕੀ ਮੁੱਲ ਹੈ, ਇਸੇ ਤਰ੍ਹਾਂ ਨਾ ਹੀ ਬਾਬਾ ਸਾਹਿਬ ਦੇ ਸੰਵਿਧਾਨ ਦਾ ਪਤਾ ਹੈ, ਬਲਕਿ ਇਨ੍ਹਾਂ ਨੇ ਵੋਟ ਦੀ ਖਾਤਿਰ ਬਾਬਾ ਸਾਹਿਬ ਅੰਬੇਦਕਰ ਅਤੇ ਭਗਤ ਸਿੰਘ ਦੀ ਫੋਟੋ ਲਾ ਰੱਖੀ ਹੈ, ਕਿਉਂਕਿ ਇਹ ਸੋਚਦੇ ਹਨ ਕਿ ਬਾਬਾ ਸਾਹਿਬ ਦੀ ਫੋਟੋ ਲਾਉਣ ਨਾਲ ਪੰਜਾਬ ਦਾ 40 ਪ੍ਰਤੀਸ਼ਤ ਦਲਿਤ ਵੋਟ ਦੇ ਦਵੇਗਾ ਤੇ ਭਗਤ ਸਿੰਘ ਦੀ ਫੋਟੋ ਵੇਖ ਕਿ ਕਿਸਾਨ ਵੋਟ ਦੇ ਦੇਵੇਗਾ ਤੇ ਅਸੀਂ ਸੱਤਾ ਚਲਾਵਾਂਗੇਮੀਟਿੰਗ ਦੌਰਾਨ ਉਨ੍ਹਾਂ ਆਦਿ ਧਰਮ ਸਮਾਜ ਦੇ ਹਰ ਸਿਪਾਹੀ ਨੂੰ ਨਿਰਦੇਸ਼ ਦਿੱਤੇ ਕਿ 14 ਅਪ੍ਰੈਲ ਨੂੰ ਪੂਰੇ ਅਦਬ ਅਤੇ ਅਨੁਸਾਸ਼ਨ ਵਿਚ ਰਹਿ ਕੇ ਮੁਕਤੀ ਪਰਵ ਮਨਾਇਆ ਜਾਵੇ। ਇਸ ਮੌਕੇ ਪ੍ਰਧਾਨ ਸ਼ਾਮ ਲਾਲ ਭੰਗੀ, ਮੁਕੇਸ਼ ਮੇਘਨਾਥ, ਰਮੇਸ਼ ਅਟਵਾਲ, ਮੁੱਖਾ ਦਾਨਵ, ਦਰਸ਼ਨ ਮੰਡ, ਕਮਲ ਦ੍ਰਾਵਿੜ, ਰਵੀ ਖਾਂਡੀਆਂ, ਅਜੈ ਚੰਡਾਲੀਆ, ਡਾ: ਰਾਕੇਸ਼, ਵਿਕਰਮ ਚੰਡਾਲੀਆ, ਸਰਪੰਚ ਬੂੁਟਾ, ਸਰਪੰਚ ਜਿੰਦਰ, ਐਮ.ਸੀ ਜੱਸਾ, ਜਸਵੀਰ ਸਭਰਵਾਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button